ਤੰਤ੍ਰ
tantra/tantra

تعریف

ਸੰ. तन्त्र्. ਧਾ- ਫੈਲਾਉਣਾ, ਵਿਸ੍ਤਾਰ ਕਰਨਾ, ਕੁਟੰਬ ਪਾਲਣਾ। ੨. ਸੰਗ੍ਯਾ- ਵਸਤ੍ਰ. ਕਪੜਾ। ੩. ਕੁਟੰਬ ਦੇ ਪਾਲਣ ਦੀ ਕ੍ਰਿਯਾ। ੪. ਸਿੱਧਾਂਤ। ੫. ਔਸਧ. ਦਵਾ। ੬. ਕਾਰਣ. ਹੇਤੁ ਸਬਬ। ੭. ਉਪਾਯ. ਜਤਨ। ੮. ਰਾਜ੍ਯ। ੯. ਰਾਜ੍ਯ ਦਾ ਪ੍ਰਬੰਧ। ੧੦. ਸੈਨਾ. ਫ਼ੌਜ। ੧੧. ਸਮੂਹ. ਸਮੁਦਾਯ। ੧੨. ਆਨੰਦ। ੧੩. ਘਰ। ੧੪. ਧਨ। ੧੫. ਕੁਲ. ਵੰਸ਼। ੧੬. ਕ਼ਸਮ. ਪ੍ਰਤਿਗ੍ਯਾ। ੧੭. ਟੂਣਾ. ਜਾਦੂ. "ਜੰਤ੍ਰ ਮੰਤ੍ਰ ਨ ਤੰਤ ਜਾਕੋ ਆਦਿਪੁਰਖ ਅਪਾਰ." (ਅਕਾਲ) ੧੮. ਅਧੀਨਤਾ. ਵਸ਼ਿਕਾਰ. "ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ. (ਅਕਾਲ) ੧੯. ਨੀਤਿਵਿਦ੍ਯਾ। ੨੦. ਸ਼ਾਸਤ੍ਰ.
ماخذ: انسائیکلوپیڈیا