ਤੱਧਿਤ
tathhita/tadhhita

تعریف

ਸੰ. तद्घित. ਸੰਗ੍ਯਾ- ਵ੍ਯਾਕਰਣ ਅਨੁਸਾਰ ਇੱਕ ਪ੍ਰਕਾਰ ਦਾ ਪ੍ਰਤ੍ਯਯ, ਜਿਸ ਦੇ ਪੰਜ ਭੇਦ ਹਨ:-#(ੳ) ਅਪਤ੍ਯਵਾਚਕ- ਜਿਸ ਤੋਂ ਔਲਾਦ ਅਥਵਾ ਉਪਾਸਕ ਆਦਿ ਸੰਬੰਧ ਪਾਇਆ ਜਾਵੇ. ਜਿਵੇਂ ਦਸਰਥ ਤੋਂ ਦਾਸ਼ਰਥੀ, ਸ਼ਿਵ ਤੋਂ ਸ਼ੈਵ, ਰਾਮਾਨੰਦ ਤੋਂ ਰਾਮਾਨੰਦੀ ਆਦਿ,#(ਅ) ਕਰਤ੍ਰਿਵਾਚਕ- ਜਿਸ ਤੋਂ ਕਿਸੇ ਕਰਮ ਦੇ ਕਰਤਾ ਦਾ ਬੋਧ ਹੋਵੇ. ਜੈਸੇ- ਗੱਡੀ ਤੋਂ ਗੱਡੀਵਾਨ, ਲਕੜੀ ਤੋਂ ਲਕੜਹਾਰਾ, ਵਣਜ ਤੋਂ ਵਣਜਾਰਾ ਆਦਿ.#(ੲ) ਭਾਵਵਾਚਕ- ਜਿਵੇਂ ਮੂਰਖ ਤੋਂ ਮੂਰਖਪੁਣਾ, ਢੀਠ ਤੋਂ ਢੀਠਾਈ, ਉੱਚੇ ਤੋਂ ਊਚਾਈ, ਕਠੋਰ ਤੋਂ ਕਠੋਰਤਾ ਆਦਿ।#(ਸ) ਊਨਤਾਵਾਚਕ- ਜਿਸ ਤੋਂ ਕਮੀ ਜਾਣੀ ਜਾਵੇ. ਜੈਸੇ- ਖਤ੍ਰੀ ਤੋਂ ਖਤਰੇਟਾ, ਮੁਸਲਿਮ ਤੋਂ ਮੁਸਲਾ ਆਦਿ।#(ਹ) ਗੁਣਵਾਚਕ- ਜਿਸ ਤੋਂ ਗੁਣ ਦਾ ਗਿਆਨ ਹੋਵੇ, ਜਿਵੇਂ- ਮੈਲ ਤੋਂ ਮੈਲਾ, ਠੰਢ ਤੋਂ ਠੰਢਾ, ਗੁਣ ਤੋਂ ਗੁਣਵਾਨ, ਸੁਖ ਤੋਂ ਸੁਖਦਾਇਕ ਆਦਿ.
ماخذ: انسائیکلوپیڈیا