تعریف
ਸੰਗ੍ਯਾ- ਦਾਰੁ- ਚੀਨ. ਚੀਨ ਦੀ ਲੱਕੜ. Cinnamon L. Cinnamomum cassia. ਦਾਲਚੀਨੀ. ਤਜ ਬਿਰਛ ਦੀ ਛਿੱਲ, ਜੋ ਮਸਾਲੇ ਵਿੱਚ ਵਰਤੀਦੀ ਹੈ. ਇਸ ਦੀ ਤਾਸੀਰ ਗਰਮਤਰ¹ ਹੈ. ਇਸ ਦਾ ਗੁਣਪਾਚਕ. ਉੱਤੇਜਕ ਅਤੇ ਅੰਤੜੀ ਦੇ ਰੋਗਾਂ ਨੂੰ ਨਾਸ਼ ਕਰਨਾ ਹੈ. ਦਾਰਚੀਨੀ ਕਾਮਸ਼ਕਤਿ ਵਧਾਉਂਦੀ ਹੈ. ਜਨੂਨ ਜਲੌਦਰ ਆਦਿ ਰੋਗਾਂ ਨੂੰ ਹਟਾਉਂਦੀ ਹੈ. ਇਸ ਦਾ ਤੇਲ ਮਲਣ ਤੋਂ ਜੋੜਾਂ ਦਾ ਦਰਦ ਦੂਰ ਹੁੰਦਾ ਹੈ. ਦਾਰਚੀਨੀ ਲੰਕਾ, ਮਾਲਾਬਾਰ, ਚੀਨ ਆਦਿ ਦੇਸ਼ਾਂ ਵਿੱਚ ਬਹੁਤ ਹੁੰਦੀ ਹੈ.
ماخذ: انسائیکلوپیڈیا