ਦਿਲ
thila/dhila

تعریف

ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ.
ماخذ: انسائیکلوپیڈیا

شاہ مکھی : دِل

لفظ کا زمرہ : noun, masculine

انگریزی میں معنی

heart; mind, soul, spirit; courage, pluck; will; inclination
ماخذ: پنجابی لغت

DIL

انگریزی میں معنی2

s. m, eart, mind, soul, conscience, affections:—dilbar, dildár, s. m. Heart-ravisher, a sweet-heart:—dilbarí deṉá, v. a. To encourage, to pat:—bedil, a. Unwilling, dispirited:—bedilí, s. f. Unwillingness, reluctance:—dil bháná, v. n. See dil pasaṇd:—dil bhijjṉá, v. n. To be amused, to be pleased, to be in trust, to consider trustworthy. See dil laggṉá:—dil burá karná, v. n. To vomit; to take ill, to be displeased:—dil chalá, dil lagá, a. Whatever wins the heart, pleasing, delightful, darling; stout-hearted, brave, resolute, generous:—dil chalná, v. a. To desire, to be greedy:—dil dá bádsáh, s. m. Monarch of one's own heart:—dil dá daryá hoṉá, v. n. To be bountiful as the sea, munificent:—dil dárí, s. f. Seeking another's pleasure:—dil deṉá, dil laggṉá, v. n. To give one's mind to, to apply one's self in earnest:—dil dukháuṉá, v. a. To hurt one's feelings:—dil dukhṉá, v. n. To hurt one's feelings:—dilgír, a. Melancholy:—dil gírí, s. f. Melancholy:—dil horde láuṉá, v. a. To put one's heart or mind to another:—dil jamá, s. f. Satisfaction:—dil jamá karná, v. a. To give assurance or confidence; to satisfy one:—dil khaṭṭá hoṉá, v. a. To be displeased, to be offended:—dil khaṭṭá karná, v. a. To sour one's temper; to displease or offend one:—dil khush karná, v. a. To divert, to amuse, to cheer:—dil laggṉá, v. n. To be attached to, to be fond of, to be in love with, to be entertained, to be amused, to be pleased:—dil pasaṇd, a. Agreeable, pleasant;—s. f. A small round gourd (Citrullus vulgaris var. fistulosus) commonly cultivated near Multan and Lahore. It is sown about April, and ripens in July, and is cooked as a gourd, and has a pleasant flavour when young, but the seeds are troublesome as it gets old:—dil páuṉá, v. a. To find out one's disposition, to find one agreeable or congenial:—dil phas jáṉá, phasṉá, v. n. To be caught, (the heart), to fall in love:—dil pherṉá, v. a. To turn one's affection from:—dil phirṉá, phir jáṉá, v. a. To be disgusted, to be sick of; to be estranged, to revolt from:—dil rakkhá, dil rakkhí karná, v. a. To possess one's heart or affections, to please, to satisfy, to oblige:—dil ṭhaiharṉá, v. n. To be settled, to be consoled:—dil uchhalṉá, v. n. To be full (the heart); to be sick at the stomach:—dil wichch rakkhṉá, v. n. To keep to oneself, to keep secret; to be annoyed within:—dil wálá, dil wálí, s. m. f. Bold, courageous; generous, liberal:—dil wadháuṉá, v. a. To encourage:—dil wadhṉá, v. a. To be encouraged.
THE PANJABI DICTIONARY- بھائی مایہ سنگھ