ਦਿਸਾਸੂਲ
thisaasoola/dhisāsūla

تعریف

ਸੰ. ਦਿਸ਼ਾਸੂਲ. ਸੰਗ੍ਯਾ- ਹਿੰਦੂਮਤ ਅਨੁਸਾਰ ਕਿਸੇ ਖ਼ਾਸ ਦਿਸ਼ਾ ਵੱਲ ਜਾਣ ਲਈ ਕੋਈ ਖ਼ਾਸ ਦਿਨ ਅਰ ਵੇਲਾ ਸ਼ੂਲ ਜੇਹਾ ਦੁਖਦਾਈ. ਜਿਵੇਂ- ਪੱਛਮ ਵਾਸਤੇ ਸ਼ੁਕ੍ਰ ਅਤੇ ਐਤਵਾਰ. ਉੱਤਰ ਲਈ ਮੰਗਲ ਅਤੇ ਬੁਧ. ਪੂਰਵ ਨੂੰ ਜਾਣ ਲਈ ਸ਼ਨੀ ਅਤੇ ਸੋਮ. ਦਕ੍ਸ਼ਿਣ ਵਾਸਤੇ ਵੀਰਵਾਰ. "ਥਿਤਿ ਵਾਰ ਭਦ੍ਰਾ ਭਰਮ ਦਿਸਾਸੂਲ ਸਹਸਾ ਸੰਸਾਰਾ." (ਭਾਗੁ)
ماخذ: انسائیکلوپیڈیا