ਦੀਪਕ
theepaka/dhīpaka

تعریف

ਸੰਗ੍ਯਾ- ਦੀਵਾ. "ਦੀਪਕ ਪਤੰਗ ਮਾਇਆ ਕੇ ਛੇਦੇ." (ਭੈਰ ਕਬੀਰ) ੨. ਭਾਵ- ਗ੍ਯਾਨ. "ਅੰਧਲੇ ਦੀਪਕ ਦੇਇ." (ਆਸਾ ਮਃ ੧) ਦੇਖੋ, ਤੇਲ। ੩. ਇੱਕ ਸ਼ਬਦਾਲੰਕਾਰ. ਉਪਮੇਯ ਅਤੇ ਉਪਮਾਨਾਂ ਨੂੰ ਜੇ ਇੱਕ ਹੀ ਪਦ ਪ੍ਰਕਾਸ਼ੇ, ਅਥਵਾ ਅਨੇਕ ਕ੍ਰਿਯਾ ਦਾ ਇੱਕ ਹੀ ਕਾਰਕ ਵਰਣਨ ਕਰੀਏ, ਤਦ "ਦੀਪਕ" ਅਲੰਕਾਰ ਹੁੰਦਾ ਹੈ.#ਉਦਾਹਰਣ-#ਸੁਰ ਤਾਰ ਹੀ ਤੇ ਗੀਤ ਚਿਤ੍ਰਿਤ ਕਰੇ ਤੇ ਭੀਤਿ#ਸਾਚ ਕੀ ਮਿਤਾਈ ਮੀਤ ਜੋਧਾ ਜੁਟੇ ਜੰਗ ਤੇ,#ਅੰਜਨ ਦਿਯੇ ਤੇ ਦ੍ਰਿਗ ਮ੍ਰਿਗ ਸਿਖਲਾਯੇ ਖੇਲ#ਫੂਲ ਸ੍ਰਿਗ ਸੌਰਭ ਸੁ ਰੰਦਿਰ ਉਤੰਗ ਤੇ,#ਵਾਰਿਧਿ ਤਰੰਗਨ ਤੇ ਅੰਗਨਾ ਸੁ ਅੰਗਨ ਤੇ#ਵਿਦ੍ਰਮ ਸੁਰੰਗਨ ਤੇ ਪਟ ਚਢੇ ਰੰਗ ਤੇ,#ਸਤੀ ਸਤ ਹੀ ਤੇ ਜਤੀ ਜਤ ਤੇ ਟਹਲਸਿੰਘ#ਮਾਨੁਸ ਸੁਮਤਿ ਯੁਤ ਸੋਭਤ ਸੁਸੰਗ ਤੇ. (ਅਲੰਕਾਰ ਸਾਗਰਸੁਧਾ)#ਇਸ ਉਦਾਹਰਣ ਵਿੱਚ ਮਾਨੁਸ ਉਪਮੇਯ ਅਤੇ ਸਾਰੇ ਉਪਮਾਨਾਂ ਨੂੰ ਇੱਕ "ਸੋਭਤ" ਪਦ ਨੇ ਪ੍ਰਕਾਸ਼ ਕੀਤਾ.#ਇਸ ਅਲੰਕਾਰ ਦੇ ਵਿਦ੍ਵਾਨਾਂ ਨੇ ਚਾਰ ਭੇਦ ਹੋਰ ਥਾਪੇ ਹਨ, ਅਰਥਾਤ- ਕਾਰਕ ਦੀਪਕ, ਮਾਲਾ ਦੀਪਕ, ਆਵ੍ਰਿੱਤਿਦੀਪਕ ਅਤੇ ਦੇਹਲੀ ਦੀਪਕ.#(ਅ) ਅਨੇਕ ਕ੍ਰਿਯਾ ਲਈ ਜੇ ਕਰਤਾ ਦਾ ਨਾਮ ਇੱਕ ਵਾਰ ਹੀ ਵਰਣਨ ਕਰੀਏ, ਅਥਵਾ ਇੱਕੋ ਕਾਰਕ ਕਹੀਏ, ਤਦ "ਕਾਰਕ ਦੀਪਕ" ਹੈ.#ਉਦਾਹਰਣ-#ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ,#ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ,#ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ,#ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ,#ਜਿਸ ਨੋ ਤਿਲੁ ਨ ਤਮਾਏ. (ਵਾਰ ਬਿਹਾ ਮਃ ੪)#ਇਸ ਪਉੜੀ ਵਿੱਚ ਅਨੇਕ ਕ੍ਰਿਯਾ ਦਾ ਕਰਤਾ "ਹਰਿ ਕਰਤਾ" ਇੱਕੋ ਲਿਖਿਆ ਹੈ.#(ੲ) ਪਹਿਲੇ ਕਹੀ ਹੋਈ ਵਸਤੁ ਜੇ ਪਿਛਲੀ ਵਸਤੁ ਦੀ ਸਹਾਇਤਾ ਕਰਨ ਵਾਲੀ ਯਥਾਕ੍ਰਮ ਕਹੀ ਜਾਵੇ, ਤਦ "ਮਾਲਾ ਦੀਪਕ" ਅਲੰਕਾਰ ਹੈ.#ਉਦਾਹਰਣ-#ਗੁਰੁਸੇਵਾ ਮਨ ਕਰਤੀ ਨਿਰਮਲ,#ਨਿਰਮਲ ਮਨ ਤੇ ਗ੍ਯਾਨ,#ਗ੍ਯਾਨ ਭਏ ਆਤਮਸੁਖ ਪਾਵੈ,#ਜਾਂਤੇ ਸਭ ਦੁਖ ਹਾਨ.#(ਸ) ਬਾਰ ਬਾਰ ਪਦ ਅਥਵਾ ਅਰਥ ਪ੍ਰਕਾਸ਼ੇ, ਬਿਹ "ਆਵ੍ਰਿੱਤਿ ਦੀਪਕ" ਦਾ ਰੂਪ ਹੈ. ਇਸ ਦੇ ਦੋ ਭੇਦ ਹਨ- ਪਦਾਵ੍ਰਿੱਤਿ ਅਤੇ ਅਰਥਾਵ੍ਰਿੱਤਿ. ਜੇ ਬਾਰ ਬਾਰ ਪਦ ਪ੍ਰਕਾਸ਼ ਤਦ ਪਦਾਵ੍ਰਿੱਤਿ ਹੈ, ਯਥਾ-#ਹਰਿਧਨ ਜਾਪ ਹਰਿਧਨ ਤਾਪ ਹਰਿਧਨ ਭੋਜਨ ਭਾਇਆ. (ਗੂਜ ਮਃ ੫)#ਹਰਿ ਮੇਰਾ ਸਿੰਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪ ਹਰਿ ਮੇਰਾ ਭਾਈ. (ਗੂਜ ਮਃ ੩)#ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ. (ਸੋਰ ਮਃ ੫)#ਪੰਡਿਤ ਜਨ ਮਾਤੇ ਪੜ੍ਹਿ ਪੁਰਾਨ,#ਜੋਗੀ ਮਾਤੇ ਜੋਗ ਧਿਆਨ,#ਸੰਨਿਆਸੀ ਮਾਤੇ ਅਹੰਮੇਵ,#ਤਪਸੀ ਮਾਤੇ ਤਪ ਕੈ ਭੇਵ,#ਸਭ ਮਦ ਮਾਤੇ ਕੋਊ ਨ ਜਾਗ,#ਸੰਗ ਹੀ ਚੋਰ ਘਰੁ ਮੁਸਨਲਾਗ. (ਬਸੰ ਕਬੀਰ)#ਜੇ ਪਦ ਭਿੰਨ ਹੋਣ, ਪਰ ਅਰਥ ਇੱਕੋ ਹੋਵੇ ਤਦ "ਅਰਥਾਵ੍ਰਿੱਤਿ" ਦੀਪਕ ਹੈ. ਯਥਾ-#ਨਾਕੋ ਮੇਰਾ ਦੁਸਮਨ ਰਹਿਆ,#ਨਾ ਹਮ ਕਿਸ ਕੇ ਬੈਰਾਈ, ×××#ਸਭ ਕੋ ਮੀਤ ਹਮ ਆਪਨ ਕੀਨਾ,#ਹਮ ਸਭਨਾ ਕੇ ਸਾਜਨ. (ਧਨਾ ਮਃ ੫)#ਆਪਿ ਪਵਿਤੁ ਪਾਵਨ ਸਭਿ ਕੀਨੇ,#ਰਾਮਰਸਾਇਣੁ ਰਸਨਾ ਚੀਨੇ. (ਭੈਰ ਮਃ ੫)#ਸੁਸਾ ਅਵਾਸ ਗਏ ਸੁਖਰਾਸੀ, ਮਿਲੀ ਸੋਦਰੀ ਹਿਤ ਸੋਂ. (ਨਾਪ੍ਰ)#ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀਂ. (ਕਲਕੀ)#ਉੱਪਰਲੇ ਉਦਾਹਰਣਾਂ ਵਿੱਚ ਭਿੰਨ ਪਦਾਂ ਕਰਕੇ ਇੱਕੋ ਅਰਥ ਪ੍ਰਗਟ ਹੁੰਦਾ ਹੈ.#(ਹ) ਜੇ ਇੱਕ ਹੀ ਪਦ ਪਿਛਲੇ ਅਤੇ ਅਗਲੇ ਪਦ ਨੂੰ ਪ੍ਰਕਾਸ਼ੇ, ਤਦ "ਦੇਹਲੀ ਦੀਪਕ" ਹੁੰਦਾ ਹੈ, ਜਿਵੇਂ ਦੀਵਾ ਦੇਹਲੀ ਪੁਰ ਰੱਖਿਆ ਅੰਦਰ ਅਤੇ ਬਾਹਰ ਪ੍ਰਕਾਸ਼ ਕਰਦਾ ਹੈ.#ਉਦਾਹਰਣ-#ਪ੍ਰਭੁ ਕੀਜੈ ਕ੍ਰਿਪਾ ਨਿਧਾਨ ਹਮ ਹਰਿਗੁਣ ਗਾਵਹਿਗੇ. (ਕਲਿ ਮਃ ੪)#ਇੱਥੇ "ਕ੍ਰਿਪਾ" ਪਦ ਕੀਜੈ ਅਤੇ ਨਿਧਾਨ ਦੋਹਾਂ ਨਾਲ ਸੰਬੰਧ ਰਖਦਾ ਹੈ, ਯਥਾ- ਕੀਜੈ ਕ੍ਰਿਪਾ, ਕ੍ਰਿਪਾ- ਨਿਧਾਨ। ੪. ਕਾਮਦੇਵ. ਮਨਮਥ। ੫. ਕੇਸਰ। ੬. ਭੁੱਖ ਨੂੰ ਤੇਜ਼ ਕਰਨ ਵਾਲਾ ਪਦਾਰਥ। ੭. ਬਾਜ਼ ਪੰਛੀ। ੮. ਹਨੁਮਤ ਦੇ ਮਤ ਅਨੁਸਾਰ ਛੀ ਪ੍ਰਧਾਨ ਰਾਗਾਂ ਵਿੱਚੋਂ ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ. ਇਸ ਦਾ ਗ੍ਰਹ ਸ੍ਵਰ ਸੜਜ ਹੈ। ੯. ਵਿ- ਪ੍ਰਕਾਸ਼ਕ. ਉਜਾਲਾ. ਕਰਨ ਵਾਲਾ.
ماخذ: انسائیکلوپیڈیا

شاہ مکھی : دیپک

لفظ کا زمرہ : noun, masculine

انگریزی میں معنی

lamp
ماخذ: پنجابی لغت

DÍPAK

انگریزی میں معنی2

s. m, lamp; a rág or musical mode sung at evening, an evening song or hymn.
THE PANJABI DICTIONARY- بھائی مایہ سنگھ