ਦੁਆਦਸ ਸਿਲਾ
thuaathas silaa/dhuādhas silā

تعریف

ਦ੍ਵਾਦਸ਼ (ਬਾਰਾਂ) ਸਿਲਾ (ਪਾਖਾਣ). ਪੱਥਰ ਦੀਆਂ ਬਣੀਆਂ ਬਾਰਾਂ ਮੂਰਤੀਆਂ. ਮਤਭੇਦ ਕਰਕੇ ਇਹ ਬਾਰਾਂ ਮੂਰਤੀਆਂ ਭਿੰਨ- ਭਿੰਨ ਹਨ.#(ੳ) ਵਿਸਨੁ, ਲਕ੍ਸ਼੍‍ਮੀ, ਸ਼ਿਵ, ਪਾਰਵਤੀ, ਬ੍ਰਹਮਾ੍, ਸਰਸ੍ਵਤੀ, ਗਣੇਸ਼, ਕਾਲੀ, ਭੈਰਵ, ਸੂਰਯ, ਇੰਦ੍ਰ ਅਤੇ ਯਮ.#(ਅ) ਵੈਦ੍ਯਨਾਥ ਮਹਾਤਮ ਅਨੁਸਾਰ ਸ਼ਿਵ ਦੇ ਬਾਰਾਂ ਜੋਤਿਰਲਿੰਗ-#੧. ਦ੍ਵਾਰਕਾ ਤੋਂ ਸੱਠ ਕੋਹ ਪੂਰਵ ਪਰਿਭਾਸ ਕ੍ਸ਼ੇਤ੍ਰ ਵਿਚ "ਸੋਮਨਾਥ." ਦੇਖੋ, ਮਹ਼ਮੂਦ ਗ਼ਜ਼ਨਵੀ.#੨. ਕਿਸਕਿੰਧਾ ਪਾਸ ਸ਼੍ਰੀਸ਼ੈਲ ਨਾਮਕ ਪਹਾੜ ਤੇ "ਮੱਲਿਕਾਜੁਨ," ਜੋ ਕ੍ਰਿਸਨਾ ਨਦੀ ਦੇ ਕਿਨਾਰੇ ਹੈ.#੩. ਉੱਜੈਨਿ ਪੁਰੀ ਵਿੱਚ "ਮਹਾਕਾਲ" ਸਨ ੧੨੩੧ ਵਿੱਚ ਅਲਤਮਸ਼ ਇਸ ਲਿੰਗ ਨੂੰ ਪੁੱਟਕੇ ਦਿੱਲੀ ਲੈਗਿਆ ਅਤੇ ਉਸ ਥਾਂ ਚੂਰਣ ਕੀਤਾ ਗਿਆ.#੪. ਨਰਮਦਾ ਦੇ ਕਿਨਾਰੇ ਅਸ਼ਰੇਸ਼੍ਵਰ ਵਿਚ "ਓਅੰਕਾਰ."#੫. ਗਯਾ ਪਾਸ ਦੇਵਗੜ੍ਹ ਵਿੱਚ "ਵੈਦ੍ਯਨਾਥ."#੬. ਪੂਨੇ ਪਾਸ ਸਾਕਿਨੀ ਨਦੀ ਦੇ ਕਿਨਾਰੇ "ਭੀਮਸ਼ੰਕਰ."#੭. ਲੰਕਾ ਦੇ ਪੁਲ (ਸੇਤੁਬੰਧ) ਪਾਸ "ਰਾਮੇਸ਼੍ਵਰ" ਦੇਖੋ, ਰਾਮੇਸ਼੍ਵਰ.#੮. ਦ੍ਵਾਰਿਕਾ ਤੋਂ ਤਿੰਨ ਕੋਹ ਪੁਰ "ਨਾਗੇਸ਼੍ਵਰ."#੯. ਕਾਸ਼ੀ ਵਿੱਚ "ਵਿਸ਼੍ਵੇਸ਼੍ਵਰ."#੧੦ ਗੋਦਾਵਰੀ ਦੇ ਕਿਨਾਰੇ ਪੰਜਵਟੀ ਪਾਸ, "ਤ੍ਰਯਬੰਕ."#੧੧ ਹਿਮਾਲਯ ਵਿੱਚ ਬਦਰੀਨਾਰਾਯਣ ਪਾਸ "ਕੇਦਾਰਨਾਥ"#੧੨ ਦੱਖਣ ਵਿੱਚ ਔਰੰਗਾਬਾਦ ਪਾਸ "ਧ੍ਰਿਸਣੇਸ਼੍ਵਰ." (धृष्णेश्वर) "ਜੇ ਓਹ ਦੁਆਦਸ ਸਿਲਾ ਪੂਜਾਵੈ." (ਗੌਂਡ ਰਵਿਦਾਸ) ਦੇਖੋ, ਲਿੰਗ.
ماخذ: انسائیکلوپیڈیا