ਦੁਕੂਲ
thukoola/dhukūla

تعریف

ਸੰ. ਸੰਗ੍ਯਾ- ਕਪੜਾ. ਵਸਤ੍ਰ. "ਲਿਯੇ ਦੁਕੂਲ ਅਛੇਰਾ." (ਗੁਪ੍ਰਸੂ) ੨. ਰੇਸ਼ਮੀ ਵਸਤ੍ਰ। ੩. ਦੋ- ਕੂਲ. ਦੋ ਕਿਨਾਰੇ. ਦੋ ਕੰਢੇ. "ਡੰਡ ਦੁਕੂਲ ਭਏ ਤਿਹ ਕੇ." (ਕ੍ਰਿਨਾਵ) ਦੋ ਬਾਹਾਂ ਉਸ ਨਦੀ ਦੇ ਦੋ ਕਿਨਾਰੇ ਹੋ ਗਏ.
ماخذ: انسائیکلوپیڈیا