ਦੁਨੀਚੰਦ
thuneechantha/dhunīchandha

تعریف

ਸਤਿਗੁਰੂ ਨਾਨਕਦੇਵ ਦਾ ਲਹੌਰ ਨਿਵਾਸੀ ਇੱਕ ਸਿੱਖ, ਜਿਸ ਨੂੰ ਸਤਿਗੁਰੂ ਨੇ ਮੋਏ ਪਿਤਰਾਂ ਦਾ ਸ਼੍ਰਾੱਧਕਰਮ ਨਿਸਫ਼ਲ ਦੱਸ ਕੇ ਸਤ੍ਯ ਉਪਦੇਸ਼ ਦਿੱਤਾ। ੨. ਦੇਖੋ, ਦੁਖਭੰਜਨੀ। ੩. ਭਾਈ ਸਾਲ੍ਹੋ ਦਾ ਪੋਤਾ ਮਾਝੇ ਦਾ ਮਸੰਦ, ਜੋ ਦਸ਼ਮੇਸ਼ ਦੀ ਸਹਾਇਤਾ ਲਈ ਆਨੰਦਪੁਰ ਦੇ ਜੰਗ ਵਿੱਚ ਗਿਆ ਸੀ. ਇਸ ਨੂੰ ਗੁਰੂ ਸਾਹਿਬ ਨੇ ੫੦੦ ਯੋਧਿਆਂ ਦਾ ਸਰਦਾਰ ਥਾਪਕੇ ਅਗਮਪੁਰ ਦੇ ਕਿਲੇ ਠਹਿਰਾਇਆ. ਇਸ ਦੇ ਨਾਲ ਮੁਖੀਏ ਮਝੈਲ ਸਿੰਘ ਇਹ ਸਨ- ਅਨੰਦਸਿੰਘ, ਅਮਰੀਕ ਸਿੰਘ, ਸਬੇਗਸਿੰਘ, ਸੁਜਾਨਸਿੰਘ, ਸੋਭਾਸਿੰਘ, ਸੰਤਸਿੰਘ, ਹਜਾਰਾਸਿੰਘ, ਹਮੀਰਸਿੰਘ, ਕਾਨ੍ਹਸਿੰਘ, ਕੌਲਸਿੰਘ, ਕ੍ਰਿਪਾਲਸਿੰਘ, ਗੋਪਾਲਸਿੰਘ, ਚੇਤਸਿੰਘ, ਟੇਕਸਿੰਘ, ਦਯਾਲਸਿੰਘ, ਦਾਨਸਿੰਘ, ਦਿਵਾਨਸਿੰਘ, ਫਤੇਸਿੰਘ, ਬੀਰਸਿੰਘ, ਮਾਨਸਿੰਘ.#ਦਸ਼ਮੇਸ਼ ਨੇ ਕੇਸ਼ਰੀਚੰਦ ਜਸਵਾਲੀਏ ਰਾਜੇ ਦੇ ਮਸਤ ਹਾਥੀ ਦਾ ਮੁਕਾਬਲਾ ਕਰਨ ਲਈ ਦੁਨੀਚੰਦ ਨੂੰ ਫ਼ਰਮਾਇਆ, ਪਰ ਇਹ ਕਾਇਰ ਹੋਕੇ ਰਾਤ ਨੂੰ ਨੱਠਾ ਅਤੇ ਕੰਧ ਤੋਂ ਡਿੱਗਕੇ ਟੰਗ ਤੁੜਾਈ. ਅਮ੍ਰਿਤਸਰ ਜਦ ਕਿ ਇਹ ਬੀਮਾਰ ਪਿਆ ਸੀ, ਰਾਤ ਨੂੰ ਸੱਪ ਲੜਨ ਤੋਂ ਮਰ ਗਿਆ, ਇਸ ਦੇ ਪੋਤੇ ਸਰੂਪਸਿੰਘ, ਅਨੂਪਸਿੰਘ ਨੇ ਦਸ਼ਮੇਸ਼ ਪਾਸ ਪਹੁਚਕੇ ਗੁਨਾਹ ਬਖ਼ਸ਼ਵਾਇਆ ਅਰ ਸੇਵਾ ਵਿੱਚ ਹਾਜਿਰ ਰਹੇ.
ماخذ: انسائیکلوپیڈیا