تعریف
ਗੁਰਦਾਸਪੁਰ ਵਿੱਚ ਭਾਈ ਦੁਨੀਚੰਦ ਦੀ ਹਵੇਲੀ, ਜੋ ਗੜ੍ਹੀ ਦੀ ਸ਼ਕਲ ਦੀ ਭਾਰੀ ਮਜਬੂਤ ਸੀ. ਬੰਦੇ ਬਹਾਦੁਰ ਨੂੰ ਜਦ ਸ਼ਾਹੀ ਫੌਜ ਨੇ ਚਾਰੇ ਪਾਸਿਓਂ ਘੇਰ ਲੀਤਾ, ਤਾਂ ਉਸ ਨੇ ਇਸ ਗੜ੍ਹੀ ਵਿੱਚ ਆਕੀ ਹੋਕੇ ਕਈ ਮਹੀਨੇ ਵੈਰੀਆਂ ਦਾ ਵੀਰਤਾ ਨਾਲ ਮੁਕਾਬਲਾ ਕੀਤਾ. ਜਦ ਰਸਦ ਮੁੱਕ ਚੁੱਕੀ, ਤਾਂ ਭਾਰੀ ਕਠਿਨਾਈ ਹੋਈ. ਤੁਰਕਾਂ ਨੇ ਸੌਂਹ ਖਾਕੇ ਬੰਦੇ ਨੂੰ ਗੜ੍ਹੀ ਖਾਲੀ ਕਰਨ ਲਈ ਆਖਿਆ, ਜਦ ਸਿੰਘਾਂ ਸਮੇਤ ਬਾਹਰ ਆਇਆ ਤਾਂ ਫੌਰਨ ਕੈਦ ਕਰਕੇ ਦਿੱਲੀ ਭੇਜਿਆ ਗਿਆ. ਇਹ ਘਟਨਾ ਸੰਮਤ ੧੭੭੨ ਦੀ ਹੈ.
ماخذ: انسائیکلوپیڈیا