ਦੁਰਗਾਪੁਰ
thuragaapura/dhuragāpura

تعریف

ਜਿਲਾ ਜਲੰਧਰ, ਤਸੀਲ ਵਾਂ ਸ਼ਹਿਰ, ਥਾਣਾ ਰਾਹੋਂ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ ਡੇਢ ਮੀਲ ਪੂਰਵ ਹੈ. ਇਸ ਪਿੰਡ ਤੋਂ ਲਹਿਂਦੇ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀਂਦੋਵਾਲ ਤੋਂ ਕੀਰਤਪੁਰ ਜਾਂਦੇ ਹੋਏ ਏਥੇ ਠਹਿਰੇ ਹਨ. ਪਹਿਲਾਂ ਗੁਰੂ ਜੀ ਦੇ ਬੈਠਣ ਵਾਲੀ ਥਾਂ ਸਾਧਾਰਣ ਜਿਹਾ ਨਿਸ਼ਾਨ ਸੀ. ਸੰਮਤ ੧੯੨੦ ਵਿੱਚ ਗੁਰਸਿੱਖਾਂ ਨੇ ਗੁਰਦ੍ਵਾਰਾ ਬਣਾਇਆ ਹੈ. ਬਾਬਾ ਰਾਮਸਿੰਘ ਜੀ ਭੈਣੀ ਵਾਲੇ ਨਾਮਧਾਰੀਏ ਦੀ ਪ੍ਰੇਰਨਾ ਨਾਲ ੧੦. ਘੁਮਾਉਂ ਜ਼ਮੀਨ ਭੀ ਗੁਰਦ੍ਵਾਰੇ ਨਾਲ ਪਿੰਡ ਨੇ ਲਾ ਦਿੱਤੀ ਹੈ, ਜਿਸ ਦੀ ਆਮਦਨ ਨਾਲ ਗੁਰਦ੍ਵਾਰੇ ਦਾ ਨਿਰਵਾਹ ਹੁੰਦਾ ਹੈ. ਪੁਜਾਰੀ ਨਾਮਧਾਰੀਆ ਸਿੰਘ ਹੈ.
ماخذ: انسائیکلوپیڈیا