ਦੁਲਦੁਲ
thulathula/dhuladhula

تعریف

ਅ਼. [دُلدُل] ਸੰਗ੍ਯਾ- ਇੱਕ ਖੱਚਰ, ਜੋ ਚਿੱਟੇ ਅਤੇ ਸ੍ਯਾਹ ਰੰਗ ਦੀ ਸੀ. ਇਹ ਮਿਸਰ ਦੇ ਬਾਦਸ਼ਾਹ ਨੇ ਹ਼ਜਰਤ ਮੁਹ਼ੰਮਦ ਨੂੰ ਭੇਟਾ ਕੀਤੀ ਸੀ, ਜਿਸ ਪੁਰ ਉਹ ਸਵਾਰ ਹੋਇਆ ਕਰਦੇ ਸਨ. ਫੇਰ ਇਹ ਖੱਚਰ ਹ਼ਜਰਤ ਅ਼ਲੀ ਨੂੰ ਬਖ਼ਸ਼ ਦਿੱਤੀ ਗਈ।#੨. ਮੁਹ਼ੱਰਮ ਵਿੱਚ ਜੋ ਇਮਾਮ ਹ਼ੁਸੈਨ ਦਾ ਘੋੜਾ ਕੱਢਿਆ ਜਾਂਦਾ ਹੈ, ਬਹੁਤ ਲੋਕ ਉਸ ਨੂੰ ਭੀ ਦੁਲਦੁਲ ਕਹਿਂਦੇ ਹਨ. ਅਸਲ ਵਿੱਚ ਇਹ ਉਸੇ ਖੱਚਰ ਦੀ ਥਾਂ ਹੋਇਆ ਕਰਦਾ ਹੈ। ੩. ਸਰਬਲੋਹ ਵਿੱਚ ਦੁਲਦੁਲ ਸ਼ਬਦ ਘੋੜੇ ਮਾਤ੍ਰ ਦਾ ਬੋਧਕ ਹੈ, ਯਥਾ- "ਸ੍ਯਾਮ ਕਰਨ ਦੁਲਦੁਲ ਦਰਿਯਾਈ."
ماخذ: انسائیکلوپیڈیا