ਦੁਸਾਂਝ
thusaanjha/dhusānjha

تعریف

ਇੱਕ ਪਿੱਡ, ਜੋ ਜਿਲਾ ਜਲੰਧਰ, ਤਸੀਲ ਨਵਾਂਸ਼ਹ਼ਿਰ, ਥਾਣਾ ਬੰਗਾ ਵਿੱਚ ਰੇਲਵੇ ਸਟੇਸ਼ਨ ਬੰਗਾ ਤੋਂ ਦੱਖਣ ਦੋ ਮੀਲ ਹੈ. ਇੱਥੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ.#ਇਹ ਸਾਲਮ ਪਿੰਡ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਮਾਫ ਹੈ, ਇਸ ਬਾਬਤ ਸਨ ੧੯੨੦ ਦੇ ਬੰਦੋਬਸਤ ਸੰਬੰਧੀ ਮਾਲ ਦੇ ਕਾਗਜਾਂ ਵਿਚ ਹਵਾਲਾ ਇਉਂ ਹੈ-#"ਬਮੂਜਬ ਚਿੱਠੀ ਨੰਬਰ ੧੨, ਤਾਰੀਖ਼ ੨. ਨਵੰਬਰ ੧੮੪੭ ਗਵਰਨਮੇਂਟ ਹਿੰਦ, ਯਹ ਦੇਹ (ਪਿੰਡ) ਅਹਿਦਸਿੱਖਾਨ ਸੇ ਜਾਗੀਰ ਤਾ ਕਿਆਮ ਗੁਰਦ੍ਵਾਰਾਹਾਇ ਜੈਲ- ਸੀਸਗੰਜ, ਰਕਾਬਗੰਜ, ਬੰਗਲਾ- ਸਾਹਿਬ, ਬਾਲਾਸਾਹਿਬ, ਡੇਰਾ ਮਾਤਾ ਸੁੰਦਰੀ ਸਾਹਿਬ, ਔਰ ਮਾਤਾ ਸਾਹਿਬਦੇਵੀ ਸਾਹਿਬ, ਗੁਰਦ੍ਵਾਰਾ ਸ਼ਸਤ੍ਰਹਾਇ, ਵਾਕਿਆ ਦਿੱਲੀ, ਮੁਆਫ਼ ਹੈ."
ماخذ: انسائیکلوپیڈیا