ਦੇਗ ਤੇਗ਼ ਫ਼ਤਹ
thayg taygh fataha/dhēg tēgh fataha

تعریف

ਇਹ ਖ਼ਾਲਸੇ ਦਾ ਆਸ਼ੀਰਵਾਦ ਹੈ. ਭਾਵ- ਲੰਗਰ ਚਲਦਾ ਰਹੇ ਅਤੇ ਤਲਵਾਰ ਦ੍ਵਾਰਾ ਫਤੇ ਪ੍ਰਾਪਤ ਹੋਵੇ. ਅਨਾਥਾਂ ਦਾ ਪਾਲਨ ਅਰ ਦੁਸ੍ਟਾਂ ਦਾ ਨਾਸ਼ ਹੋਵੇ. "ਦੇਗ ਤੇਗ ਜਗ ਮੇ ਦੋਉ ਚਲੈ." (ਕ੍ਰਿਸ਼ਨਾਵ) "ਦੇਗੋ ਤੇਗ਼ੋ ਫ਼ਤਹ ਨੁਸਰਤ ਬੇਦਰੰਗ। ਯਾਫ਼ਤਜ਼ ਨਾਨਕ ਗੁਰੂ ਗਬਿੰਦਸਿੰਘ." ਦੇਖੋ, ਸਿੱਕਾ.
ماخذ: انسائیکلوپیڈیا