تعریف
ਇਹ ਬਿਲਾਵਲ ਠਾਟ ਦੀ ਸੰਪੂਰਣ ਰਾਗਿਨੀ ਹੈ. ਸਾਰੇ ਸ਼ੁੱਧ ਸੁਰ ਹਨ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਗਾਂਧਾਰ ਦੁਰਬਲ ਹੋਕੇ ਲੱਗਦਾ ਹੈ. ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਮ ਪ ਧ ਸ.#ਅਵਰੋਹੀ- ਸ ਨ ਧ ਮ ਗ ਰ ਸ.#ਕਿਤਨਿਆਂ ਨੇ ਦੇਵਗੰਧਾਰੀ ਵਿੱਚ ਸੜਜ ਪੰਚਮ ਮੱਧਮ ਸ਼ੁੱਧ, ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਕੋਮਲ ਮੰਨੇ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਦਾ ਨੰਬਰ ਛੀਵਾਂ ਹੈ.
ماخذ: انسائیکلوپیڈیا