ਦੇਵਯਾਣ
thayvayaana/dhēvēāna

تعریف

ਦੇਵਤਿਆਂ ਦਾ ਮਾਰਗ (ਰਾਹ). ਸੰਸਕ੍ਰਿਤ ਦੇ ਵਿਦ੍ਵਾਨਾਂ ਦਾ ਮੰਨਿਆ ਇੱਕ ਬ੍ਰਹਮਲੋਕ ਦਾ ਮਾਰਗ. ਉਪਨਿਸਦਾਂ ਵਿੱਚ ਜੀਵ ਦੇ ਦੋ ਮਾਰਗ ਲਿਖੇ ਹਨ- ਦੇਹ ਤ੍ਯਾਗਕੇ ਕਰਮਕਾਂਡੀਆਂ ਦਾ ਜੀਵਾਤਮਾ ਪਿਤ੍ਰਿਯਾਣ ਦੇ ਰਸਤੇ ਚੰਦ੍ਰਲੋਕ ਨੂੰ ਜਾਂਦਾ ਹੈ, ਉਸ ਥਾਂ ਤੋਂ ਅੰਨ ਔਸਧ ਆਦਿ ਵਿੱਚ ਮਿਲਕੇ, ਪ੍ਰਾਣੀਆਂ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਅਤੇ ਗਰਭ ਦ੍ਵਾਰਾ ਜਨਮਦਾ ਹੈ.#ਬ੍ਰਹਮਵਿਦ੍ਯਾ ਦੇ ਅਭ੍ਯਾਸੀਆਂ ਦਾ ਜੀਵਾਤਮਾ ਦੇਵਯਾਣ ਦੇ ਰਸਤੇ ਸੂਰਯਲੋਕ ਦ੍ਵਾਰਾ ਬ੍ਰਹਮ ਨੂੰ ਪ੍ਰਾਪਤ ਹੁੰਦਾ ਹੈ ਅਰ ਮੁੜ ਸੰਸਾਰ ਵਿੱਚ ਨਹੀਂ ਆਉਂਦਾ.
ماخذ: انسائیکلوپیڈیا