ਦੇਵੇਂਦ੍ਰਸਿੰਘ
thayvaynthrasingha/dhēvēndhrasingha

تعریف

ਰਾਜਾ ਜਸਵੰਤ ਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ. ਇਹ ਪਿਤਾ ਦੇ ਮਰਣ ਪਿੱਛੋਂ ਅਠਾਰਾਂ ਵਰ੍ਹੇ ਦੀ ਉਮਰ ਵਿੱਚ ੫. ਅਕਤੂਬਰ ਸਨ ੧੮੪੦ ਨੂੰ ਗੱਦੀ ਤੇ ਬੈਠਾ. ਸਨ ੧੮੪੫ ਦੇ ਸਿੱਖਜੰਗ ਸਮੇਂ ਮੇਜਰ ਬ੍ਰਾਡਫੁਟ (Major Broadfoot) ਗਵਰਨਰ ਜਨਰਲ ਦੇ ਏਜੈਂਟ ਨੂੰ ਸ਼ੱਕ ਹੋਇਆ ਕਿ ਰਾਜਾ ਦੇਵੇਂਦ੍ਰਸਿੰਘ ਲਹੌਰ ਦੇ ਘਰ ਦਾ ਮਿਤ੍ਰ. ਅਤੇ ਸਾਡਾ ਹਿਤੂ ਨਹੀਂ ਹੈ. ਉਸ ਵੇਲੇ ਦੇ ਅੰਗ੍ਰੇਜ਼ੀ ਅਹੁਦੇਦਾਰਾਂ ਨੇ ਸਮੇਂ ਦੀ ਨੀਤੀ ਅਨੁਸਾਰ ਰਾਜਾ ਦੇਵੇਂਦ੍ਰ ਸਿੰਘ ਨੂੰ ਸੰਨ ੧੮੪੬ ਵਿਚ ਪੰਜਾਹ ਹਜਾਰ ਸਾਲਾਨਾ ਪੈਨਸ਼ਨ ਦੇਕੇ ਗੱਦੀਓਂ ਲਾਹ ਦਿੱਤਾ ਅਤੇ ਉਸ ਦੇ ਪੁਤ੍ਰ ਨੂੰ ਨਾਭੇ ਦੀ ਗੱਦੀ ਤੇ ਬੈਠਾਇਆ. ਰਾਜਾ ਦੇਵੇਂਦ੍ਰਸਿੰਘ ਨੂੰ ਪਹਿਲਾਂ ਮਥੁਰਾ ਰੱਖਿਆ, ਫੇਰ ੮. ਦਿਸੰਬਰ ਸਨ ੧੮੫੫ ਨੂੰ ਲਹੌਰ ਲੈ ਆਂਦਾ ਅਤੇ ਮਹਾਰਾਜਾ ਖੜਗ ਸਿੰਘ ਦੀ ਹਵੇਲੀ ਰਹਿਣ ਲਈ ਦਿੱਤੀ, ਜਿੱਥੇ ਨਵੰਬਰ ਸਨ ੧੮੬੫ ਵਿੱਚ ਇਸ ਦਾ ਦੇਹਾਂਤ ਹੋਇਆ. ਸਸਕਾਰ ਨਾਭੇ ਕੀਤਾ ਗਿਆ. ਦੇਖੋ, ਨਾਭਾ ਅਤੇ ਫੂਲਵੰਸ਼.
ماخذ: انسائیکلوپیڈیا