تعریف
ਜ਼ਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਆਨੰਦਪੁਰ ਦਾ ਦੌਲੇਵਾਲ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੩੨ ਮੀਲ ਅਗਨਿ ਕੋਣ ਹੈ ਅਤੇ ਰੋਪੜ ਤੋਂ ੧੫. ਮੀਲ ਹੈ. ਇਸ ਦੀ ਆਬਾਦੀ ਵਿੱਚ ਹੀ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਚੌਮਾਸੇ ਦੀ ਮੌਸਮ ਇੱਥੇ ਕਈ ਵਾਰ ਆ ਜਾਂਦੇ ਸਨ. ਕ੍ਯੋਂਕਿ ਗੁਰੂ ਜੀ ਦੇ ਘੋੜਿਆਂ ਦੀ ਇਹ ਚੌਂਕੀ ਸੀ. ਮੇਲਾ ਹੋਲੇ ਨੂੰ ਹੁੰਦਾ ਹੈ. ਇਸ ਗੁਰਦ੍ਵਾਰੇ ਦੀ ਸੇਵਾ ਬੀਬੀ ਸੰਤਕੌਰ ਜੀ ਪ੍ਰੇਮ ਨਾਲ ਕਰਦੇ ਹਨ. ਇੱਕ ਘੁਮਾਉਂ ਦੇ ਕ਼ਰੀਬ ਜ਼ਮੀਨ ਹੈ, ਜੋ ਗੁਰਦ੍ਵਾਰੇ ਦੇ ਅਹਾਤੇ ਵਾਲੀ ਹੀ ਹੈ. ਇਮਾਰਤ ਕੇਵਲ ਮੰਜੀਸਾਹਿਬ ਹੈ.
ماخذ: انسائیکلوپیڈیا