ਦ੍ਰੌਪਦੀ
thraupathee/dhraupadhī

تعریف

ਦ੍ਰੁਪਦ ਰਾਜਾ ਦੀ ਪੁਤ੍ਰੀ ਕ੍ਰਿਸਨਾ, ਜੋ ਪੰਜਾਂ ਪਾਂਡਵਾਂ ਦੀ ਪਤਨੀ (ਵਹੁਟੀ) ਸੀ. ਦੇਖੋ ਦ੍ਰੁਪਦ. ਮਹਾਭਾਰਤ ਵਿੱਚ ਕਥਾ ਹੈ ਕਿ ਰਾਜਾ ਦ੍ਰੁਪਦ ਨੇ ਇੱਕ ਮੱਛਯੰਤ੍ਰ ਰਚਕੇ ਪ੍ਰਤਿਗ੍ਯਾ ਕੀਤੀ ਸੀ ਕਿ ਜੋ ਤੀਰ ਨਾਲ ਮੱਛੀ ਦੀ ਅੱਖ ਵਿੰਨੇ੍ਹਗਾ, ਉਹ ਕ੍ਰਿਸਨਾ ਨੂੰ ਵਰਗਾ. ਅਰਜੁਨ ਨੇ ਪਹਿਲੇ ਤੀਰ ਨਾਲ ਨਿਸ਼ਾਨਾ ਫੁੰਡਿਆ ਅਰ ਦ੍ਰੋਪਦੀ ਨੂੰ ਲੈਕੇ ਘਰ ਪਹੁੰਚਿਆ. ਮਾਤਾ ਦੇ ਵਚਨ ਅਨੁਸਾਰ ਪੰਜਾਂ ਭਾਈਆਂ ਨੇ ਦ੍ਰੋਪਦੀ ਨੂੰ ਸਾਂਝੀ ਪਤਨੀ ਕਰਕੇ ਰੱਖਿਆ ਅਤੇ ਪੰਜਾਂ ਤੋਂ ਪੰਜ ਪੁਤ੍ਰ ਹੋਏ. ਯੁਧਿਸ੍ਠਿਰ ਤੋਂ ਪ੍ਰਤਿਵਿੰਧ੍ਯ, ਭੀਮਸੇਨ ਤੋਂ ਸ਼੍ਰੁਤਸੋਮ, ਅਰਜੁਨ ਤੋਂ ਸ਼੍ਰੁਤਕੀਰਤਿ, ਨਕੁਲ ਤੋਂ ਸ਼ਤਾਨੀਕੋ ਅਤੇ ਸਹਦੇਵ ਤੋਂ ਸ਼੍ਰੁਰਤੋਕਰਮਾ.#ਜਦ ਰਾਜਾ ਯੁਧਿਸ੍ਠਿਰ ਨੇ ਜੂਏ ਵਿੱਚ ਸਭ ਰਾਜ ਹਾਰਦਿੱਤਾ, ਤਦ ਦ੍ਰੋਪਦੀ ਭੀ ਦਾਉ ਵਿੱਚ ਲਾਕੇ ਹਾਰੀ ਗਈ. ਦੁਰਜੋਧਨ ਨੇ ਦੁੱਸ਼ਾਸਨ ਦੀ ਮਾਰਫਤ ਮਹਿਲਾਂ ਤੋਂ ਦ੍ਰੋਪਦੀ ਸਭਾ ਵਿੱਚ ਮੰਗਵਾਈ ਅਰ ਨੰਗੀ ਕਰਨ ਲਈ ਹੁਕਮ ਦਿੱਤਾ. ਉਸ ਵੇਲੇ ਦੀਨਮਨਾ ਦ੍ਰੋਪਦੀ ਨੇ ਕਰਤਾਰ ਦਾ ਆਰਾਧਨ ਕੀਤਾ, ਜਿਸ ਤੋਂ ਉਹ ਨੰਗੀ ਨਾ ਹੋ ਸਕੀ. "ਕੱਪੜ ਕੋਟ ਉਸਾਰਿਅਨੁ ਥੱਕੇ ਦੂਤ ਨ ਪਾਰਵਸਾਂਦੀ." (ਭਾਗੁ) ਦੇਖੋ, ਦੁੱਸ਼ਾਸਨ ਅਤੇ ਦੁਰਜੋਧਨ. ਦ੍ਰੋਪਦੀ ਪਾਂਡਵਾਂ ਦੇ ਹਿਮਾਲਯ ਜਾਣ ਸਮੇਂ ਨਾਲ ਗਈ ਅਤੇ ਆਪਣੇ ਪੱਤੀਆਂ ਨਾਲ ਹੀ ਪ੍ਰਾਣ ਤ੍ਯਾਗੇ.
ماخذ: انسائیکلوپیڈیا