تعریف
ਸੰਗ੍ਯਾ- ਦੰਡ ਦੇਣ ਵਾਲਾ ਪੁਰਖ। ੨. ਦੰਡਕ ਵਨ, ਜਿਸ ਦਾ ਨਾਮ ਇਕ੍ਸ਼੍ਵਾਕੁ ਦੇ ਪੁਤ੍ਰ ਦੰਡ ਰਾਜਾ ਤੋਂ ਹੋਇਆ. ਦੰਡਕਾਰਨ੍ਯ. ਇਹ ਵਿੰਧ੍ਯ ਪਰਵਤ ਤੋਂ ਲੈਕੇ ਗੋਦਾਵਰੀ ਨਦੀ ਦੇ ਕਿਨਾਰੇ ਤੀਕ ਫੈਲਿਆ ਹੋਇਆ ਹੈ. ਸ਼੍ਰੀ ਰਾਮਚੰਦ੍ਰ ਜੀ ਵਨਵਾਸ ਸਮੇਂ ਇਸ ਵਿੱਚ ਬਹੁਤ ਦਿਨ ਰਹੇ ਹਨ। ੩. ਛੰਦਜਾਤਿ. ਕੇਸ਼ਵਦਾਸ ਆਦਿਕ ਅਨੇਕ ਕਵੀਆਂ ਨੇ ਕਬਿੱਤ ਦੀ ਥਾਂ ਦੰਡਕ ਸ਼ਬਦ ਲਿਖਿਆ ਹੈ, ਪਰ ਇਹ ਸਾਮਾਨ੍ਯ ਨਾਮ ਹੈ, ਵਿਸ਼ੇਸ ਨਹੀਂ.#ਜੋ ਛੰਦ ੩੨ ਮਾਤ੍ਰਾ ਤੋਂ ਅਧਿਕ ਪ੍ਰਤਿਚਰਣ ਰਖਦੇ ਹਨ, ਓਹ ਮਾਤ੍ਰਿਕਦੰਡਕ, ਅਰ ਜੋ ਛੰਦ ਪ੍ਰਤਿਚਰਣ ੨੬ ਅੱਖਰਾਂ ਤੋਂ ਅਧਿਕ ਵਾਲੇ ਹਨ, ਓਹ ਵਰਣਦੰਡਕ ਕਹਾਉਂਦੇ ਹਨ. ਕਰਖਾ ਕਬਿੱਤ ਆਦਿਕ ਛੰਦ "ਦੰਡਕ" ਹਨ.#ਜਿਵੇਂ- ਕੇਵਲ "ਛੰਦ" ਪਦਕਈ ਥਾਈਂ ਕਵਿ ਲਿਖ ਦਿੰਦੇ ਹਨ, ਤਿਵੇਂ "ਦੰਡਕ" ਪਦ ਲਿਖਣ ਦੀ ਰੀਤੀ ਪੈ ਗਈ ਹੈ, ਪਰ ਇਹ ਉੱਤਮ ਨਹੀਂ, ਕ੍ਯੋਂਕਿ ਪਾਠਕ ਨੂੰ ਨਿਸ਼ਚੇ ਨਹੀਂ ਹੋ ਸਕਦਾ ਕਿ ਇਹ ਕੇਹੜਾ ਦੰਡਕ ਹੈ.
ماخذ: انسائیکلوپیڈیا