ਦੰਤਰੋਗ
thantaroga/dhantaroga

تعریف

[الماُلسن] ਅਲਮੁਲਸਨ. Toohache ਗੰਦੀ ਜੂਠ ਜਮਾ ਰਹਿਣ ਕਰਕੇ, ਕੀੜਾ ਲੱਗਣ ਤੋਂ, ਗਰਮ ਦੁੱਧ ਆਦਿ ਪੀਕੇ ਤੁਰੰਤ ਹੀ ਠੰਢੇ ਪਾਣੀ ਨਾਲ ਕੁਰਲੀ ਕਰਨ ਤੋਂ, ਬਹੁਤ ਬਰਫ ਵਰਤਣ ਤੋਂ, ਲਹੂ ਗੰਦਾ ਹੋਣ ਤੋਂ, ਮਸੂੜਿਆਂ ਵਿੱਚ ਪੀਪ ਪੈਣ ਤੋਂ, ਕਰੇੜਾ (ਦੰਤ ਸ਼ਰਕਰਾ) ਲਗਣ ਤੋਂ, ਦੰਦ ਦਾੜ੍ਹਾਂ ਵਿੱਚ ਪੀੜ ਹੋਇਆ ਕਰਦੀ ਹੈ. ਜੇ ਹਾਜਮਾ ਚੰਗਾ ਰਹੇ ਅਤੇ ਮੂੰਹ ਦੀ ਪੂਰੀ ਸਫਾਈ ਰੱਖੀ ਜਾਵੇ, ਤਾਂ ਕਦੇ ਇਹ ਰੋਗ ਨਹੀਂ ਹੁੰਦਾ.#ਦੰਦ ਦਾੜ੍ਹ ਦੇ ਰੋਗਾਂ ਲਈ ਹੇਠ ਲਿਖੇ ਉੱਤਮ ਇਲਾਜ ਹਨ-#ਤੁੰਮੇ ਦੀ ਜੜ, ਅੱਕ ਜਾਂ ਨਿੰਮ ਦੀ ਦਾਤਣ ਕਰਨੀ. ਅਮ੍ਰਿਤਧਾਰਾ ਦੀਆਂ ਤਿੰਨ ਬੂੰਦਾਂ ਪੀਸੀ ਹੋਈ ਫਟਕੜੀ ਵਿੱਚ ਮਿਲਾਕੇ ਦੰਦਾਂ ਤੇ ਮਲਨਾ. ਨਸ਼ਾਦਰ ਤੇ ਕਲੀ (ਚੂਨਾ) ਸ਼ੀਸ਼ੀ ਵਿੱਚ ਪਾਕੇ ਉਸ ਵਿੱਚ ਥੋੜਾ ਪਾਣੀ ਪਾਉਣਾ ਅਤੇ ਉਸ ਦੀ ਭਾਪ ਸੁੰਘਣੀ. ਹਿੰਗ, ਨਸ਼ਾਦਰ ਕਾਲੀਆਂ ਮਿਰਚਾਂ, ਕਪੂਰ, ਬਾਇਬੜਿੰਗ, ਸੇਂਧਾਲੂਣ, ਸਾਰੇ ਪੀਸਕੇ ਦੁਖਦੇ ਦੰਦ ਦਾੜ੍ਹਾਂ ਤੇ ਮਲਣੇ ਅਤੇ ਖੋੜ ਵਿੱਚ ਭਰਨੇ. ਨਿੱਤ ਦਾਤਣ ਦੇ ਨਾਲ ਲੂਣ ਲਾਕੇ ਘਸਾਉਣਾ.#ਚਮੇਲੀ ਦੇ ਪੱਤੇ. ਇਟਸਿਟ, ਮਘਾਂ, ਕੁਰੰਡ, ਕੁੱਠ, ਬਚ, ਪਿਪਲਾਮੂਲ, ਸੁੰਢ, ਹਰੜ, ਕੱਥ, ਇਹ ਸਭ ਸਮਾਨ ਲੈਕੇ ਚੂਰਣ ਬਣਾਉਣਾ ਅਤੇ ਦੰਦ ਦਾੜ੍ਹਾਂ ਤੇ ਮਲਣਾ.#ਧਾਵੇ ਦੇ ਫੁੱਲ, ਮਾਂਈਂ, ਜੰਗਹਰੜਾਂ, ਮਾਜੂ, ਸੁਪਾਰੀ, ਅਨਾਰ ਦੇ ਫੁੱਲ, ਮਜੀਠ, ਮਸਤਕੀ, ਖੜੀਆ ਮਿੱਟੀ, ਇਲਾਚੀਆਂ, ਕੰਥ, ਫਟਕੜੀ ਦੀ ਖਿੱਲ, ਆਉਲੇ, ਸੇਲਖੜੀ, ਬੋਲ, ਬੂਰਾ ਸੰਦਲ, ਕਪੂਰ, ਬਦਾਮਾਂ ਦੀ ਛਿੱਲ ਦੇ ਕੋਲੇ, ਅੱਕ ਦੀ ਜੜ ਦੇ ਕੋਲੇ, ਕੌਡੀਆਂ ਦੀ ਸੁਆਹ, ਸਭ ਸਮ ਵਜਨ ਲੈਕੇ ਪੀਸਕੇ ਸ਼ੀਸ਼ੀ ਵਿੱਚ ਪਾਰੱਖਣੇ. ਇਹ ਮੰਜਨ ਸਵੇਰ ਸੰਝ ਵਰਤਣ ਤੋਂ ਕੋਈ ਦੰਤ ਰੋਗ ਨਹੀਂ ਹੁੰਦਾ.#ਜੇ ਦੰਦ ਦਾੜ੍ਹ ਦੀ ਜੜ ਵਿੱਚ ਅਜੇਹੀ ਖਰਾਬੀ ਹੋ ਗਈ ਹੈ ਕਿ ਉੱਪਰ ਦੇ ਇਲਾਜ ਨਾਲ ਕੋਈ ਲਾਭ ਨਹੀਂ, ਤਦ ਸਿਆਣੇ ਡਾਕਟਰ ਤੋਂ ਪਟਵਾ ਦੇਣਾ ਅਥਵਾ ਛੇਕ ਵਿੱਚ ਸੁਇਨਾ ਚਾਂਦੀ ਭਰਵਾ ਦੇਣਾ ਹੀ ਸੁਖਦਾਈ ਹੈ.#"ਦੰਤਰੋਗ ਅਰੁ ਦਾੜ੍ਹਪੀੜ ਗਨ." (ਚਰਿਤ੍ਰ ੪੦੫)
ماخذ: انسائیکلوپیڈیا