ਦੱਤ
thata/dhata

تعریف

ਦੇਖੋ, ਦਤੁ। ੨. ਅਤ੍ਰਿ ਰਿਖਿ ਦਾ ਅਨਸੂਯਾ ਦੇ ਉਦਰ ਤੋਂ ਪੁਤ੍ਰ, ਦੱਤਾਤ੍ਰੇਯ. "ਤਬ ਹਰਿ ਬਹੁਤ ਦੱਤ ਉਪਜਾਯੋ." (ਵਿਚਿਤ੍ਰ) ਦੱਤ ਦੀ ੨੪ ਅਵਤਾਰਾਂ ਵਿੱਚ ਗਿਣਤੀ ਹੈ. ਇਸ ਸਾਰਗ੍ਰਾਹੀ ਮਹਾਤਮਾ ਨੇ ਚੌਬੀਸ ਗੁਰੂ ਧਾਰਣ ਕੀਤੇ, ਜਿਨ੍ਹਾ ਤੋਂ ਕੋਈ ਨਾ ਕੋਈ ਗੁਣ ਗ੍ਰਹਣ ਕੀਤਾ. ਦਸਮਗ੍ਰੰਥ ਅਨੁਸਾਰ ਚੌਬੀਸ ਗੁਰੂ ਇਹ ਹਨ:-#ਪ੍ਰਿਥਿਵੀ, ਜਲ, ਪਵਨ, ਆਕਾਸ਼, ਚੰਦ੍ਰਮਾ, ਅਗਨਿ, ਸੂਰਯ, ਕਬੂਤਰ, ਅਜਗਰ ਸਰਪ, ਸਮੁਦ੍ਰ, ਹਾਥੀ, ਭੌਰਾ, ਪਤੰਗ, ਸ਼ਹਿਦ ਚੋਣ ਵਾਲੀ ਇਸ੍ਤੀ, ਮ੍ਰਿਗ, ਮੱਛੀ, ਪਿੰਗਲਾ ਵੇਸ਼੍ਯਾ, ਗਿਰਝ, ਸ਼ਿਕਾਰੀ, ਬਾਲਕ, ਕੁਆਰੀ ਕੰਨ੍ਯਾ, ਤੀਰਗਰ, ਮਕੜੀ ਅਤੇ ਤਿਤਲੀ.#ਮਾਰਕੰਡੇਯਪੁਰਾਣ ਵਿੱਚ ਲਿਖਿਆ ਹੈ ਕਿ ਅਨਸੂਯਾ ਦੇ ਵਰ ਮੰਗਣ ਪੁਰ ਉਸ ਦੇ ਗਰਭ ਤੋਂ ਬ੍ਰਹਮਾ੍ "ਸੋਮ" ਰੂਪ ਹੋਕੇ, ਵਿਸਨੁ "ਦੱਤ" ਹੋਕੇ ਅਤੇ ਸ਼ਿਵ "ਦੁਰਵਾਸਾ" ਹੋਕੇ ਜਨਮਿਆ.
ماخذ: انسائیکلوپیڈیا