تعریف
ਸ਼ੰ. ਧੁਨਰ੍ਵਾਤ. ਸੰਗ੍ਯਾ- ਇੱਕ ਵਾਤ ਰੋਗ, ਜਿਸ ਨਾਲ ਪੱਠੇ ਖਿਚਕੇ ਸ਼ਰੀਰ ਧਨੁਖ (ਕਮਾਣ) ਵਾਂਙ ਝੁਕ ਜਾਵੇ. [کُزاز] ਕੁਜ਼ਾਜ਼. Tetanus. ਡਾਕਟਰ ਇਸ ਰੋਗ ਦੇ ਇੱਕ ਪ੍ਰਕਾਰ ਦੇ ਕ੍ਰਿਮਿ (ਅਣੁਕੀਟ) Bacillus of Tetanus ਮੰਨਦੇ ਹਨ, ਜਿਨ੍ਹਾਂ ਦੇ ਕਾਰਣ ਇਹ ਰੋਗ ਹੁੰਦਾ ਹੈ.#ਧਨੁਰਵਾਤ ਨਾਲ ਸ਼ਰੀਰ ਦਾ ਕਦੇ ਬਾਹਰ ਨੂੰ ਝੁਕਾਉ ਹੁੰਦਾ ਹੈ, ਕਦੇ ਅੰਦਰ ਨੂੰ ਅਤੇ ਕਦੇ ਡੰਡੇ ਦੀ ਤਰ੍ਹਾਂ ਸ਼ਰੀਰ ਸਿੱਧਾ ਹੀ ਆਕੜ ਜਾਂਦਾ ਹੈ. ਇਹ ਰੋਗ ਸੱਟ ਅਤੇ ਫੱਟ ਦੇ ਵਿਗਾੜ ਨਾਲ ਭੀ ਹੋਇਆ ਕਰਦਾ ਹੈ. ਕਦੇ ਇਹ ਰੋਗ ਦੌਰੇ ਨਾਲ ਆਉਂਦਾ ਹੈ ਕਦੇ ਮਰਣ ਤਕ ਪਿੱਛਾ ਨਹੀਂ ਛਡਦਾ. ਬਾਲਕਾਂ ਨੂੰ ਇਹ ਰੋਗ ਅਕਸਰ ਦੋਰੇ ਨਾਲ ਹੁੰਦਾ ਹੈ. ਬੁੱਢਿਆਂ ਲਈ ਧੁਣਖਵਾਉ ਬਹੁਤ ਭੈਦਾਇਕ ਹੈ. ਇਸ ਰੋਗ ਦਾ ਇਲਾਜ ਸਿਆਣੇ ਤਜਰਬੇਕਾਰ ਆਦਮੀ ਤੋਂ ਕਰਾਉਣਾ ਚਾਹੀਏ. ਇਸ ਦੇ ਸਾਧਾਰਣ ਇਲਾਜ ਇਹ ਹਨ- ਸ਼ੁੱਧ ਕੁਚਲੇ ਅਤੇ ਮਿੱਠੇ ਤੇਲੀਏ ਵਾਲੀਆਂ ਗੋਲੀਆਂ ਦਾ ਸੇਵਨ. ਲਸਨ ਦੀ ਖੀਰ ਖਾਣੀ. ਨਾਰਾਯਾਣੀ ਤੇਲ, ਤੇਲ ਕੁਠ ਬਬੂਨਾ, ਤੇਲ ਤਾਰਪੀਨ, ਤੇਲ ਜੈਤੂਨ ਦੀ ਮਾਲਿਸ਼ ਕਰਨੀ. ਤਿਲਾਂ ਦੇ ਤੇਲ ਵਿੱਚ ਅਫੀਮ ਮਿਲਾਕੇ ਮਾਲਿਸ਼ ਕਰਨੀ.#ਸ਼ਿੰਗਰਫ ਰੂਮੀ ਇੱਕ ਤੋਲਾ, ਕਸਤੂਰੀ, ਕੇਸਰ, ਜਵਿਤ੍ਰੀ, ਅਕਰਕਰਾ, ਲੌਂਗ, ਜਾਫਲ, ਦਾਲਚੀਨੀ, ਸੁਇਨੇ ਦੇ ਵਰਕ, ਇਹ ਸਭ ਤਿੰਨ ਤਿੰਨ ਮਾਸ਼ੇ ਲੈਕੇ ਅਦਰਕ ਦੇ ਰਸ ਵਿੱਚ ਚਾਲੀ ਪਹਿਰ ਖਰਲ ਕਰਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਕੇ ਇੱਕ ਗੋਲੀ ਸਵੇਰੇ ਇੱਕ ਰਾਤ ਨੂੰ ਮਲਾਈ ਵਿੱਚ ਲਪੇਟਕੇ ਕੋਸੇ ਦੁੱਧ ਨਾਲ ਖਾਣ ਤੋਂ ਧੁਣਖਵਾਉ ਮਿਟ ਜਾਂਦਾ ਹੈ.#ਇਸ ਰੋਗ ਵਿੱਚ ਗਰਮ ਤਰ ਮੇਵਾ ਅਤੇ ਲਸਨ, ਅਦਰਕ ਆਦਿ ਦਾ ਖਾਣਾ ਲਾਭਦਾਇਕ ਹੈ.
ماخذ: انسائیکلوپیڈیا