ਧੁੰਧੁ
thhunthhu/dhhundhhu

تعریف

ਸੰ. धुन्धु. ਸੰਗ੍ਯਾ- ਇੱਕ ਰਾਖਸ ਜੋ ਮਧੁ ਦਾ ਪੁਤ੍ਰ ਸੀ. ਹਰਿਵੰਸ਼ ਵਿੱਚ ਲਿਖਿਆ ਹੈ ਕਿ ਇਹ ਰੇਤਲੀ ਜ਼ਮੀਨ ਹੇਠ ਲੁਕਕੇ ਸੰਸਾਰ ਨੂੰ ਨਾਸ਼ ਕਰਨ ਦੀ ਇੱਛਾ ਨਾਲ ਘੋਰ ਤਪ ਕਰ ਰਿਹਾ ਸੀ. ਇਸ ਦੇ ਸ੍ਵਾਸਾਂ ਤੋਂ ਉਠੀ ਹਨੇਰੀ ਅਰ ਨੱਕ ਤੋਂ ਨਿਕਲੇ ਅੰਗਿਆਰ ਜਗਤ ਨੂੰ ਜਦ ਦੁੱਖ ਦੇਣ ਲੱਗੇ, ਤਦ ਉਤੰਕ ਰਿਖੀ ਨੇ ਰਾਜਾ ਕੁਵਲਯਾਸ਼੍ਵ ਨੂੰ ਧੁੰਧੁ ਦੇ ਮਾਰਨ ਲਈ ਪ੍ਰੇਰਿਆ, ਅਰ ਵਿਸਨੁ ਭਗਵਾਨ ਨੇ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਕੇ ਕੁਵਲਯਾਸ਼੍ਵ ਦੇ ਬਲ ਨੂੰ ਹੋਰ ਭੀ ਵਧਾਇਆ. ਰਾਜਾ ਆਪਣੇ ਸੌ ਪੁਤ੍ਰ ਨਾਲ ਲੈਕੇ ਧੁੰਧੁ ਦੇ ਮਾਰਣ ਲਈ ਗਿਆ, ਜਿਨ੍ਹਾਂ ਵਿੱਚੋਂ ੯੭ ਰਾਖਸ ਦੇ ਸ੍ਵਾਸਾਂ ਨਾਲ ਭਸਮ ਹੋ ਗਏ. ਅੰਤ ਨੂੰ ਕੁਵਲਯਾਸ਼੍ਵ ਨੇ ਧੁੰਧੁ ਮਾਰ ਲਿਆ ਅਰ ਜਗਤ ਵਿੱਚ "ਧੁੰਧੁਮਾਰ" ਨਾਮ ਤੋਂ ਪ੍ਰਸਿੱਧ ਹੋਇਆ.
ماخذ: انسائیکلوپیڈیا