ਧੁੰਨੀ
thhunnee/dhhunnī

تعریف

ਸੰਗ੍ਯਾ- ਨਾਭਿ. ਤੁੰਨ। ੨. ਜਿਲਾ ਗੁੱਜਰਾਂਵਾਲਾ, ਤਸੀਲ ਥਾਣਾ ਹ਼ਾਫਜਾਬਾਦ ਤੋਂ ਸੱਤ ਮੀਲ ਈਸ਼ਾਨ ਕੋਣ ਹੈ. ਚੱਠੇ ਦੇ ਚੱਕ ਤੀਕ ਪੱਕੀ ਸੜਕ ਹੈ, ਅੱਗੇ ਦੋ ਮੀਲ ਕੱਚਾ ਰਸਤਾ ਹੈ. ਇਸ ਪਿੰਡ ਵਿਚ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋੜੇ ਦਾ ਇੱਕ ਪੈਰ ਹੈ ਜੋ ੧੧. ਇੰਚ ਲੰਮਾ ਅਤੇ ੩੧/੨ ਇੰਚ ਪੰਜੇ ਤੋਂ ਚੌੜਾ ਹੈ. ਭਾਈ ਚੈਨਾਮੱਲ (ਪ੍ਰਸਿੱਧ- ਪੇਰੋਮੱਲ) ਤੀਜੇ ਗੁਰੂ ਜੀ ਦਾ ਪਰਮ ਪ੍ਰੇਮੀ ਸਿੱਖ ਸੀ, ਸਤਿਗੁਰੂ ਜੀ ਨੇ ਪ੍ਰਸੰਨ ਹੋਕੇ ਉਸ ਨੂੰ ਆਪਣਾ ਜੋੜਾ ਬਖ਼ਸ਼ਿਆ. ਹੁਣ ਜੋੜੇ ਦਾ ਇੱਕ ਪੈਰ ਇੱਥੇ ਹੈ, ਦੂਜਾ ਪੈਰ ਪਿੰਡ ਮਦ੍ਰ ਤਸੀਲ ਨਾਨਕਿਆਣਾ ਸਾਹਿਬ ਵਿੱਚ ਹੈ. ਇਨ੍ਹਾਂ ਦੋਹਾਂ ਪਿੰਡਾਂ ਵਿੱਚ ਭਾਈ ਪੇਰੋਮੱਲ ਦੀ ਸੰਤਾਨ ਹੈ. ਹਜੀਰਾਂ ਦੇ ਰੋਗੀ ਬਹੁਤ ਇਨ੍ਹਾਂ ਦੋਹਾਂ ਥਾਵਾਂ ਵਿੱਚ ਜਾਕੇ ਜੋੜੇ ਨੂੰ ਆਪਣੇ ਗਲ ਨਾਲ ਛੁਹਾਉਂਦੇ ਹਨ. ਗੁਰੂ ਸਾਹਿਬ ਦਾ ਜੋੜਾ ਪਿੰਡ ਦੇ ਗੁਰਦ੍ਵਾਰੇ ਵਿੱਚ ਹੈ. ਦੇਖੋ, ਮਦ੍ਰ ੪.
ماخذ: انسائیکلوپیڈیا

شاہ مکھی : دُھنّی

لفظ کا زمرہ : noun, feminine

انگریزی میں معنی

navel, umblicus, omphalos; central point, hub
ماخذ: پنجابی لغت

DHUNNÍ

انگریزی میں معنی2

s. f, The navel.
THE PANJABI DICTIONARY- بھائی مایہ سنگھ