ਧ੍ਰਿਤਰਾਸਟ੍ਰ
thhritaraasatra/dhhritarāsatra

تعریف

ਸੰ. धृतराष्ट्र- ਧ੍ਰਿਥਰਾਸ੍ਟ੍ਰ. ਸ਼ੰਤਨੁ ਦੇ ਪੁਤ੍ਰ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀ ਅੰਬਿਕਾ ਤੋਂ ਨਿਯੋਗ ਦੀ ਰੀਤਿ ਨਾਲ ਵ੍ਯਾਸ ਦੇ ਵੀਰਯ ਤੋਂ ਉਤਪੰਨ ਹੋਇਆ ਚੰਦ੍ਰਵੰਸ਼ੀ ਰਾਜਾ, ਜੋ ਕੌਰਵਾਂ ਦਾ ਪ੍ਰਧਾਨ ਸੀ. ਇਸ ਨੇ ਗਾਂਧਾਰੀ ਨਾਲ ਸ਼ਾਦੀ ਕਰਕੇ ਸੌ ਪੁਤ੍ਰ ਅਤੇ ਇੱਕ ਕੰਨ੍ਯਾ ਪੈਦਾ ਕੀਤੀ. ਪੁਤ੍ਰਾਂ ਵਿੱਚੋਂ ਦੁਰਯੋਧਨ ਸਭ ਤੋਂ ਵਡਾ ਸੀ. ਧ੍ਰਿਤਰਾਸ੍ਟ੍ਰ ਅੰਨ੍ਹਾ ਸੀ, ਇਸ ਲਈ ਰਾਜਗੱਦੀ ਪੁਰ ਨਹੀਂ ਬੈਠ ਸਕਿਆ, ਪਰ ਪਾਂਡੁ ਦੇ ਮਰਣ ਪਿੱਛੋਂ ਰਾਜ੍ਯ ਦਾ ਪ੍ਰਧਾਨ ਇਹ ਥਾਪਿਆ ਗਿਆ. "ਭਏ ਤੌਨ ਕੇ ਵੰਸ ਮੇ ਧ੍ਰਿਤਰਾਸਟ੍ਰੰ." (ਗ੍ਯਾਨ) ੨. ਇੱਕ ਨਾਗਾਂ ਦਾ ਸਰਦਾਰ। ੩. ਜਨਮੇਜਯ ਦਾ ਇੱਕ ਪੁਤ੍ਰ। ੪. ਰਾਸ੍ਟ੍ਰ (ਰਾਜ) ਨੂੰ ਚੰਗੀ ਤਰ੍ਹਾਂ ਸੰਭਾਲਨ ਵਾਲਾ ਰਾਜਾ.
ماخذ: انسائیکلوپیڈیا