تعریف
ਸੰਗ੍ਯਾ- ਧਰ. ਸ਼ਰੀਰ ਨੂੰ ਧਾਰਣ ਵਾਲਾ ਉਹ ਭਾਗ, ਜਿਸ ਵਿੱਚ ਦਿਲ ਮੇਦਾ ਆਦਿ ਪ੍ਰਧਾਨ ਅੰਗ ਹਨ. ਗਰਦਨ ਤੋਂ ਹੇਠ ਅਤੇ ਕਮਰ ਤੋਂ ਉੱਪਰਲਾ ਭਾਗ. ਰੁੰਡ. ਕਬੰਧ. ਗਰਦਨ ਤੋਂ ਹੇਠ ਸਾਰਾ ਸ਼ਰੀਰ ਭੀ ਧੜ ਆਖੀਦਾ ਹੈ. "ਸੀਸ ਬਿਨਾ ਧੜ ਰਣ ਗਿਰ੍ਯੋ." (ਗੁਪ੍ਰਸੂ) ੨. ਗਾਹੇ ਹੋਏ ਅੰਨ ਦੀ ਭੂਸੇ ਸਮੇਤ ਲਾਈ ਢੇਰੀ। ੨. ਦੇਖੋ, ਧੜਨਾ। ੪. ਸਿੰਧੀ. ਤੋਲਣ ਅਤੇ ਮਾਪਣ ਦੀ ਕ੍ਰਿਯਾ. ਧੜੁ.
ماخذ: انسائیکلوپیڈیا