ਨਾਰਨੌਲ
naaranaula/nāranaula

تعریف

ਰਾਜਾ ਪਟਿਆਲਾ ਦੀ ਮਹੇਂਦ੍ਰਗੜ੍ਹ ਨਜਾਮਤ ਦਾ ਪ੍ਰਧਾਨ ਨਗਰ, ਜੋ ਰਿਵਾੜੀ ਤੋਂ ੩੭ ਮੀਲ ਹੈ ਅਤੇ ਰਾਜਪੂਤਾਨਾ ਮਾਲਵਾ ਰੇਲ ਦੀ ਸ਼ਾਖ਼ ਰਿਵਾੜੀ ਫੁਲੇਰਾ ਲਾਈਨ ਪੁਰ ਹੈ. ਸੰਮਤ ੧੯੧੪ ਦੇ ਗ਼ਦਰ ਪਿੱਛੋਂ ਨਵਾਬ ਝੱਜਰ ਦੇ ਜ਼ਬਤ ਹੋਏ ਰਾਜ ਵਿੱਚੋਂ ਇਹ ਮਹਾਰਾਜਾ ਨਰੇਂਦ੍ਰ ਸਿੰਘ ਜੀ ਨੂੰ ਆਸ ਪਾਸ ਦੇ ਇਲਾਕੇ ਸਮੇਤ ਪ੍ਰਾਪਤ ਹੋਇਆ. ਮਹਾਭਾਰਤ ਵਿੱਚ ਇਸ ਪਰਗਨੇ ਦਾ ਨਾਮ "ਨਾਰਾਸ੍ਟ੍ਰ" ਲਿਖਿਆ ਹੈ. "ਨਾਰਨੌਲ ਕੇ ਦੇਸ ਮੇ ਬਿਜੈ ਸਿੰਘ ਇਕ ਨਾਥ." (ਚਰਿਤ੍ਰ ੧੨੪)
ماخذ: انسائیکلوپیڈیا