ਨਿਧਨ
nithhana/nidhhana

تعریف

ਸੰ. ਸੰਗ੍ਯਾ- ਨਾਸ਼, ਤਬਾਹੀ। ੨. ਮਰਣੀ. "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) "ਜੇ ਲੈ ਸਸਤ੍ਰ ਸਾਮੁਹੇ ਗਏ। ਤਿਤੇ ਨਿਧਨ ਕਹੁ ਪ੍ਰਾਪਤ ਭਏ." (ਚੰਡੀ ੨) ੩. ਕੁਲ. ਖ਼ਾਨਦਾਨ. "ਜਿਮ ਜਿਮ ਬਿਰਤਾ ਰਹੈ ਸੁਭਾਊ। ਤਿਮ ਤਿਮ ਨਿਧਨ ਕਰੈ ਬਿਰਧਾਊ." (ਗੁਪ੍ਰਸੂ) ੪. ਸੰ. ਨਿਰ੍‍ਧਨ. ਵਿ- ਧਨ ਰਹਿਤ, ਕੰਗਾਲ. "ਨਿਧਨ ਸੁਨੈ ਧਨੀ ਹ੍ਵੈ ਜਾਵੈ." (ਸਲੋਹ) "ਨਿਧਨਿਆ ਧਨੁ." (ਮਾਰੂ ਮਃ ੧) ਨਿਧਨ ਭੀ ਸੰਸਕ੍ਰਿਤ ਨਿਰਧਨ ਲਈ ਸਹੀ ਹੈ.
ماخذ: انسائیکلوپیڈیا