ਨਿਬੇੜੁ
nibayrhu/nibērhu

تعریف

ਸੰ. ਨਿਵ੍ਰਿੱਤ ਕਰਨ ਦੀ ਕ੍ਰਿਯਾ. ਦੋ ਮਿਲੀ ਵਸਤਾਂ ਨੂੰ ਵੱਖ ਕਰਨ ਦਾ ਭਾਵ. ਨ੍ਯਾਯ. ਨਿਆਂ. ਇਨਸਾਫ਼। ੨. ਫੈਸਲਾ, "ਤਹਿ ਸਾਚ ਨਿਆਇ ਨਿਬੇਰਾ." (ਸੋਰ ਮਃ ਪ) "ਅੰਤਿ ਸਚਨਿਬੇੜਾ ਰਾਮ." (ਵਡ ਛੰਤ ਮਃ ੩) "ਸਤਿਗੁਰੁ ਹਥਿ ਨਿਬੇੜੁ." (ਵਾਰ ਮਾਝ ਮਃ ੧) ੩. ਸਿੱਧਾਂਤ. ਨਿਚੋੜ. "ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ." (ਸਿਧਗੋਸਾਟਿ) ੪. ਸਮਾਪਤੀ. ਖਾਤਿਮਾ. "ਹਉਮੈ ਮਾਰਿ ਨਿਬੇਰੀ." (ਸਾਰ ਮਃ ੧) ਪ ਹਿਸਾਬ ਭੁਗਤਾਉਣ ਦੀ ਕ੍ਰਿਯਾ. "ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ." (ਸੋਰ ਕਬੀਰ)
ماخذ: انسائیکلوپیڈیا