تعریف
ਸੰ. ਨਿਗੁਣ. ਵਿ- ਮਾਇਆ ਦੇ ਸਤ ਰਜ ਤਮ ਗੁਣ ਤੋਂ ਰਹਿਤ। ੨. ਸ਼ੁੱਧ ਬ੍ਰਹਮ. "ਨਿਰਗੁਣ ਰਾਮ ਤਿਨੀ ਬੂਝਿ ਲਹਿਆ." (ਆਸਾ ਪਟੀ ਮਃ ੩) ੩. ਬਿਨਾ ਸਿਫ਼ਤ. ਗੁਣਹੀਨ. ਖ਼ੂਬੀ ਤੋਂ ਬਿਨਾ. "ਨਿਰਗੁਣ ਨਿਸਤਾਰੇ." (ਆਸਾ ਮਃ ਪ) ੪. ਕਮਜ਼ੋਰ. ਬਲ ਰਹਿਤ. "ਇਕ ਨਿਰਗੁਣ ਬੈਲ ਹਮਾਰ." (ਗਉ ਰਵਿਦਾਸ)
ماخذ: انسائیکلوپیڈیا