ਨਿਰਤਿ
nirati/nirati

تعریف

ਅਤ੍ਯੰਤ ਪ੍ਰੀਤਿ ਨਾਲ. "ਰਵੀਐ ਹਰਿ ਨਿਰਤਿ." (ਬਿਲਾ ਮਃ ਪ) ਦੇਖੋ, ਨਿਰਤ। ੨. ਸੰ. ਨਿਰਤਿ. ਅਤ੍ਯੰਤ ਪ੍ਰੀਤਿ. ਅਖੰਡ ਮੁਹੱਬਤ।#੩. ਸੰ. नृत्य- ਨ੍ਰਿਤ੍ਯ. ਲਯ ਤਾਰ ਨਾਲ ਅੰਗਾਂ ਦੇ ਫੈਲਾਉਣ ਅਤੇ ਸੰਕੋਚਣ ਦੀ ਕ੍ਰਿਯਾ. ਨਾਚ. "ਨਿਰਤਿ ਕਰੇ ਬਹੁ ਵਾਜੇ ਵਜਾਏ." (ਆਸਾ ਮਃ ੩) ੪. ਨਿ- ਰਿਤਿ (ऋति). ਮੰਗਲਰੂਪ. ਕਲ੍ਯਾਨਰੂਪ। ਪ ਮਾਰਗ. ਖੋਜ."ਨਿਰਤਿ ਨੇ ਪਾਈਆ ਗਣੀ ਸਹੰਸ." (ਰਾਮ ਮਃ ੧) ੬. ਅਨ੍ਰਿਤ (अनृत) ਦੀ ਥਾਂ ਭੀ ਨਿਰਤਿ ਸ਼ਬਦ ਆਇਆ ਹੈ. ਅਸਤ੍ਯ. ਮਿਥ੍ਯਾ. "ਸਤਿ ਨਿਰਤਿ ਬੂਝੇ ਜੇ ਕੋਇ." (ਸੁਖਮਨੀ) ਜੇ ਕੋਈ ਸਤ੍ਯ ਅਸਤ੍ਯ ਨੂੰ ਜਾਣੇ. ਦੇਖੋ, ਸਤਿ ਨਿਰਤਿ। ੭. ਨਿਰ੍‍ਣਯ ਕਰਨ ਦੀ ਕ੍ਰਿਯਾ. ਨਿਰ੍‍ਣੀਤ ਕਰਨ ਦਾ ਕਰਮ. "ਨਿਰਤਿ ਨ ਪਵੈ ਅਸੰਖ ਗੁਣ." (ਜੈਤ ਛੰਤ ਮਃ ਪ)#੮. ਸੰ. निऋति. ਨਿਰ੍ਤਿ (ਘ੍ਰਿਣਾ- ਗਲਾਨਿ) ਰਹਿਤ। ੯. ਅਧਰਮ ਦੀ ਇਸਤ੍ਰੀ। ੧੦. ਵਿਪਦਾ. ਮੁਸੀਬਤ। ੧੧. ਮੌਤ। ੧੨. ਰਿਗਵੇਦ ਵਿੱਚ ਪਾਪ ਦੇ ਦੇਵਤਾ ਦਾ ਨਾਉਂ ਨਿਰ੍‌ਤਿ ਲਿਖਿਆ ਹੈ.
ماخذ: انسائیکلوپیڈیا