ਨਿਰੁਕਤ
nirukata/nirukata

تعریف

ਸੰ. ਨਿਰੁਕ੍ਤ. ਵਿ- ਚੰਗੀ ਤਰਾਂ ਉਕ੍ਤ (ਆਖਿਆਹੋਇਆ). ੨. ਸੰਗ੍ਯਾ- ਵੇਦ ਦਾ ਇੱਕ ਅੰਗ, ਜਿਸ ਵਿੱਚ ਵੇਦ ਦੇ ਸ਼ਬਦਾਂ ਦੀ ਵ੍ਯਾਖ੍ਯਾ ਹੈ. ਇਸ ਵਿੱਚ ਸ਼ਬਦਾਂ ਦਾ ਅਰਥ ਉੱਤਮ ਰੀਤਿ ਨਾਲ ਕੀਤਾ ਗਿਆ ਹੈ. ਇਹ ਯਾਸ्ਕ ਮੁਨਿ ਦਾ ਰਚਿਆ ਨਿਘੰਟੁ ਕੋਸ਼ ਤੇ ਵ੍ਯਾਖ੍ਯਾਰੂਪ ਗ੍ਰੰਥ ਹੈ, ਜਿਸ ਦੇ ੧੨. ਅਪ੍ਯਾਯ ਹਨ। ੩. ਨਿਰ- ਉਕ੍ਤ. ਵਿ- ਅਕਥਿਤ. ਜੋ ਕਹਿਆ ਨਹੀਂ ਗਿਆ. " ਨਿਰਕੁਤ ਸਰੂਪ ਹੈਂ. (ਜਾਪੁ)
ماخذ: انسائیکلوپیڈیا

شاہ مکھی : نِرُکت

لفظ کا زمرہ : adjective

انگریزی میں معنی

unsaid, unexplained, obscure, noun, masculine etymology, development and meaning of words
ماخذ: پنجابی لغت