ਨਿਰੰਕਾਰੀ
nirankaaree/nirankārī

تعریف

ਵਿ- ਨਿਰੰਕਾਰ ਦਾ ਉਪਾਸਕ. "ਆਤਮ ਚੀਨਿ ਭਏ ਨਿਰੰਕਾਰੀ." (ਆਸਾ ਅਃ ਮਃ ੧)#੨. ਸੰਗ੍ਯਾ- ਗੁਰੂ ਨਾਨਕਦੇਵ। ੩. ਗੁਰੂ ਨਾਨਕਦੇਵ ਦਾ ਸਿੱਖ. "ਦੁਬਿਧਾ ਛੋਡਿ ਭਏ ਨਿਰੰਕਾਰੀ." (ਧਨਾ ਅਃ ਮਃ ੧) ੪. ਸਿੱਖਾਂ ਦਾ ਇੱਕ ਖ਼ਾਸ ਫ਼ਿਰਕ਼ਾ, ਜੋ ਭਾਈ ਦਿਆਲ ਜੀ ਤੋਂ ਚੱਲਿਆ. ਪਿਸ਼ੌਰ ਵਿੱਚ ਸਹਜਧਾਰੀ ਸਿੱਖ ਗੁਰਸਹਾਇ ਜੀ ਬਾਰ੍ਹੀ ਖਤ੍ਰੀ ਵਸਦੇ ਸਨ. ਉਨ੍ਹਾਂ ਦੇ ਘਰ ਰਾਮਸਹਾਇ ਪੁਤ੍ਰ ਹੋਇਆ, ਜਿਸ ਦੀ ਸ਼ਾਦੀ ਭਾਈ ਵਸਾਖਾ ਸਿੰਘ ਦਸ਼ਮੇਸ਼ ਦੇ ਖ਼ਜਾਨਚੀ ਦੀ ਸੁਪੁਤ੍ਰੀ ਲਾਡਿਕੀ ਨਾਲ ਹੋਈ. ਇਸ ਦੇ ਉਦਰ ਤੋਂ ੧੫. ਵੈਸਾਖ ਸੰਮਤ ੧੮੪੦ (ਸਨ ੧੭੮੩) ਨੂੰ ਭਾਈ ਦਿਆਲ ਜੀ ਦਾ ਜਨਮ ਹੋਇਆ.#ਤੀਹ ਵਰ੍ਹੇ ਦੀ ਉਮਰ ਵਿੱਚ ਭਾਈ ਦਿਆਲ ਜੀ ਦੀ ਮਾਤਾ ਚਲਾਣਾ ਕਰ ਗਈ ਅਰ ਦਿਆਲ ਜੀ ਆਪਣੇ ਮਾਮੇ ਮਿਲਖਾ ਸਿੰਘ ਪਾਸ ਰਾਵਲਪਿੰਡੀ ਬਹੁਤ ਰਹਿਣ ਲੱਗੇ. ਮਿਲਖਾ ਸਿੰਘ ਨੇ ਇਨ੍ਹਾਂ ਨੂੰ ਧਰਮ ਪ੍ਰਚਾਰ ਕਰਨ ਲਈ ਪ੍ਰੇਰਿਆ, ਜਿਸ ਵਿੱਚ ਵਡੀ ਸਫਲਤਾ ਹੋਈ.#ਦਿਆਲ ਜੀ ਦੀ ਭੇਰੇ ਵਿੱਚ ਮੂਲਾਦੇਈ ਨਾਲ ਸ਼ਾਦੀ ਹੋਈ, ਜਿਸ ਤੋਂ ਤਿੰਨ ਪੁਤ੍ਰ- ਦਰਬਾਰਾਸਿੰਘ, ਭਾਗ ਸਿੰਘ ਅਤੇ ਰੱਤਾ ਜੀ ਜਨਮੇ.#ਦਿਆਲ ਜੀ ਹਰ ਵੇਲੇ ਨਿਰੰਕਾਰ ਸ਼ਬਦ ਦਾ ਜਾਪ ਕਰਦੇ ਅਤੇ ਮੂਰਤੀ ਪੂਜਾ ਆਦਿ ਦੇ ਵਿਰੁੱਧ ਨਿਰਾਕਾਰ ਦੀ ਭਗਤੀ ਦ੍ਰਿੜ੍ਹਾਉਂਦੇ ਸਨ, ਇਸ ਲਈ "ਨਿਰੰਕਾਰੀ" ਸੰਗ੍ਯਾ ਹੋਈ, ਅਤੇ ਇਨ੍ਹਾਂ ਦੀ ਸੰਪ੍ਰਦਾਯ ਦੀ ਨਿਰੰਕਾਰੀਏ ਅੱਲ ਪਈ.#ਦਿਆਲ ਜੀ ਦਾ ਚਲਾਣਾ ੧੮. ਮਾਘ ਸੰਮਤ ੧੯੧੧ ਨੂੰ ਹੋਇਆ. ਰਾਵਲਪਿੰਡੀ ਵਿੱਚ ਨਿਰੰਕਾਰੀਆਂ ਦਾ ਗੁਰਦੁਆਰਾ ਬਹੁਤ ਸੁੰਦਰ ਬਣਿਆਹੋਇਆ ਹੈ, ਕਥਾ ਕੀਰਤਨ ਲੰਗਰ ਆਦਿਕ ਦਾ ਉੱਤਮ ਪ੍ਰਬੰਧ ਹੈ. ਇਸ ਵੇਲੇ ਗੁਰਦਿੱਤ ਸਿੰਘ ਜੀ ਮਹੰਤ ਹਨ।#੫. ਵਿ- ਨਿਰਾਕਾਰ ਦਾ, "ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ." (ਮਾਝ ਅਃ ਮਃ ੩)
ماخذ: انسائیکلوپیڈیا

شاہ مکھی : نِرنکاری

لفظ کا زمرہ : adjective

انگریزی میں معنی

related to or pertaining ਨਿਰੰਕਾਰ , godly, divine; noun, masculine worshipper of ਨਿਰੰਕਾਰ ; name of a religious sect
ماخذ: پنجابی لغت