تعریف
ਜੰਡਿਆਲਾ ਨਿਵਾਸੀ ਹੰਦਾਲ (ਹਿੰਦਾਲ) ਜੱਟ ਸੰਮਤ ੧੬੩੦ ਵਿੱਚ ਸੁੱਖੀ ਦੇ ਗਰਭ ਤੋਂ ਗਾਜੀ ਦੇ ਘਰ ਜਨਮਿਆ, ਇਸ ਦੀ ਸ਼ਾਦੀ ਹਮਜੇ ਚਾਹਲ ਦੀ ਪੁਤ੍ਰੀ ਉੱਤਮੀ ਨਾਲ ਹੋਈ, ਜਿਸ ਤੋਂ ਬਿਧੀਚੰਦ ਪੁਤ੍ਰ ਪੈਦਾ ਹੋਇਆ. ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨੰਨ ਸਿੱਖ ਹੋਇਆ, ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪਕੇ ਮੰਜੀ ਬਖਸ਼ੀ. ਇਹ ਸਤਿਗੁਰੂ ਦੇ ਲੰਗਰ ਦੀ ਸੇਵਾ ਪ੍ਰੇਮ ਨਾਲ ਕਰਦਾ ਰਿਹਾ ਹੈ. ਇਸ ਦੇ ਪਿੰਡ ਦਾ ਨਾਉਂ ਗੁਰੂ ਦਾ ਜੰਡਿਆਲਾ ਪ੍ਰਸਿੱਧ ਹੋਇਆ. ਹੰਦਾਲ ਹਰ ਵੇਲੇ "ਨਿਰੰਜਨ- ਨਿਰੰਜਨ" ਸ਼ਬਦ ਦਾ ਜਾਪ ਕੀਤਾ ਕਰਦਾ ਸੀ, ਇਸ ਕਾਰਣ ਉਸ ਦੀ ਸੰਪ੍ਰਦਾਯ ਦਾ ਨਾਮ, "ਨਿਰੰਜਨੀਏ" ਪੈ ਗਿਆ. ਹੰਦਾਲ ਦਾ ਦੇਹਾਂਤ ਸੰਮਤ ੧੭੦੫ ਵਿੱਚ ਹੋਇਆ.#ਹੰਦਾਲ ਦਾ ਪੁਤ੍ਰ ਬਿਧੀਚੰਦ ਕੁਕਰਮੀ ਸੀ. ਉਸ ਨੇ ਗੁਰੂ ਨਾਨਕਦੇਵ ਦੀ ਸਾਖੀ ਬਹੁਤ ਅਸ਼ੁੱਧ ਕਰਦਿੱਤੀ ਅਤੇ ਮਨਮੰਨੀਆਂ ਗੱਲਾਂ ਲਿਖਕੇ ਆਪਣੇ ਔਗੁਣਾਂ ਨੂੰ ਸਿੱਖੀ ਦਾ ਨਿਯਮ (ਉਸੂਲ) ਸਾਬਤ ਕਰਨ ਦਾ ਯਤਨ ਕੀਤਾ. ਕਈ ਹੰਦਾਲੀਏ ਮਹੰਤਾਂ ਨੇ ਸਿੱਖਾਂ ਦੇ ਵਿਰੁੱਧ ਲਹੌਰ ਦੇ ਜਾਲਿਮ ਹਾਕਿਮਾਂ ਨੂੰ ਅਯੋਗ੍ਯ ਸਹਾਇਤਾ ਦਿੱਤੀ.
ماخذ: انسائیکلوپیڈیا