ਨੀਕੀ
neekee/nīkī

تعریف

ਵਿ- ਚੰਗਾ. ਚੰਗੀ. ਭਲਾ. ਭਲੀ. ਦੇਖੋ, ਨੀਕ. "ਕਿਛੁ ਕੀਆ ਨ ਨੀਕਾ." (ਬਿਲਾ ਕਬੀਰ) ੨. ਨਿੱਕਾ. ਛੋਟਾ. ਨਿੱਕੀ. ਨੰਨ੍ਹੀ. "ਨੀਕੀ ਕੀਰੀ ਮਹਿ ਕਲ ਰਾਖੈ." (ਸੁਖਮਨੀ) ੩. ਉੱਤਮ. ਸ਼੍ਰੇਸ੍ਠ. "ਨੀਕੀ ਸਾਧਸੰਗਾਨੀ." (ਆਸਾ ਮਃ ਪ) "ਸ੍ਰੀ ਅਰਜਨ ਸੁਤ ਤਿਨਹੁ ਕੋ ਗੁਨ ਗਨਤੇ ਨੀਕਾ." (ਗੁਪ੍ਰਸੂ) ੪. ਅਰੋਗ. ਰੁਜ ਰਹਿਤ. "ਕਬ ਦਰਸਨ ਨਿਜ ਦੇਹਿਂਗੇ ਕਰਹੈਂ ਪਦ ਨੀਕਾ." (ਗੁਪ੍ਰਸੂ) ਮੇਰੇ ਪੈਰ ਨੂੰ ਅਰੋਗ ਕਰਨਗੇ। ਪ ਸੰਗੀਤ ਅਨੁਸਾਰ ਰਾਗ ਤਾਲ ਲਯ ਨਾਲ ਉੱਤਮ ਨ੍ਰਿਤ੍ਯ ਕਰਨ ਵਾਲੀ ਨਾਇਕਾ "ਨੀਕੀ"ਕਹੀਜਾਂਦੀ ਹੈ.
ماخذ: انسائیکلوپیڈیا