ਨੀਸਾਨ
neesaana/nīsāna

تعریف

ਦੇਖੋ, ਨਿਸਾਨ। ੨. ਚਿੰਨ੍ਹ. ਸਹੀ."ਜਿਥੈ ਲੇਖਾ ਮੰਗੀਐ, ਤਿਖੈ ਹੋਇ ਸਚਾ ਨੀਸਾਣੁ." (ਸ੍ਰੀ ਮਃ ੧) ੩. ਨਗਾਰਾ. ਧੌਂਸਾ."ਬਾਜੈ ਸਬਦ ਨੀਸਾਣੁ." (ਵਾਰ ਮਲਾ ਮਃ ੧) "ਮਿਲਾਉ ਗੋਪਾਲ ਨੀਸਾਨ ਬਜਾਈ." (ਭੈਰ ਨਾਮਦੇਵ) ੪. ਲੇਖ. ਲਿਖਤ. "ਤਪ ਕਾਗਦ ਤੇਰਾ ਨਾਮ ਨੀਸਾਨ." (ਮਲਾ ਮਃ ੧) "ਆਪੋ ਸਬਦ ਆਪੇ ਨਿਸਾਨ." (ਬਿਲਾ ਮਃ ੧) ਪ ਜਪੁ ਬਾਣੀ ਦਾ ਵਿਸ਼ੇਸਣ, ਕ੍ਯੋਂਕਿ ਇਹ ਧ੍ਵਜ (ਝੰਡਾ) ਰੂਪ ਪ੍ਰਧਾਨ ਹੈ. ਦੇਖੋ, ਗੁਰੂ ਗ੍ਰੰਥਸਾਹਿਬ ਦੇ ਤਤਕਰੇ ਵਿੱਚ ਪਾਠ- "ਜਪੁ ਨੀਸਾਣੁ."
ماخذ: انسائیکلوپیڈیا