ਨੈਣਾਦੇਵੀ
nainaathayvee/nainādhēvī

تعریف

ਆਨੰਦਪੁਰ ਤੋਂ ਸੱਤ ਕੋਹ ਉੱਤਰ ਵੱਲ ਇੱਕ ਪਹਾੜ ਦੀ ਚੋਟੀ ਤੇ ਦੁਰਗਾ ਦਾ ਅਸਥਾਨ ਅਤੇ ਇਸੇ ਨਾਮ ਦਾ ਪਿੰਡ ਹੈ. ਗੁਰੁਪ੍ਰਤਾਪਸੂਰਜ ਅਨੁਸਾਰ ਨੈਣੇ ਜੱਟ ਦੀ ਪ੍ਰਸਿੱਧ ਕੀਤੀ ਦੇਵੀ. ਪੁਰਾਣਾਂ ਅਨੁਸਾਰ ਉਹ ਥਾਂ, ਜਿੱਥੇ ਸਤੀ ਦੇ ਨਯਨ (ਨੇਤ੍ਰ) ਡਿਗੇ ਹਨ. ਦੇਖੋ, ਸਤੀ ੮. ਇਸ ਦੀ ਪੁਸ੍ਟੀ ਦਸਮਗ੍ਰੰਥ ਤੋਂ ਹੁੰਦੀਹੈ- "ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਰਾਮਾਵ) ਨੈਣਾਦੇਵੀ ਗ੍ਰਾਮ ਤੋਂ ਉੱਤਰ ਪੂਰਵ ਗੁਰੂ ਗੋਬਿੰਦਸਿੰਘ ਸਾਹਿਬ ਦੇ ਵਿਰਾਜਣ ਦਾ ਅਸਥਾਨ ਹੈ. ਪੁਜਾਰੀ ਕੋਈ ਨਹੀਂ. ਇਹ ਥਾਂ ਰਿਆਸਤ ਬਿਲਾਸਪੁਰ ਵਿੱਚ ਹੈ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੩੫ ਮੀਲ ਪੂਰਵ ਹੈ. ਹੁਣ ਰੋਪੜ ਰੇਲਵੇ ਸਟੇਸ਼ਨ ਤੋਂ ਨੇੜੇ ਹੈ. ਦੇਖੋ, ਭੈਰੋ.
ماخذ: انسائیکلوپیڈیا