ਨੌਲੱਖਾ
naulakhaa/naulakhā

تعریف

ਵਿ- ਨੌ ਲੱਖ ਦੀ ਕੀਮਤ ਦਾ. ਨੌ ਲਕ੍ਸ਼੍‍ ਦੀ ਲਾਗਤ ਦਾ। ੨. ਸੰਗ੍ਯਾ- ਰਿਆਸਤ ਨਜਾਮਤ ਪਟਿਆਲਾ, ਤਸੀਲ ਸਰਹਿੰਦ, ਥਾਣਾ ਮੂਲੇਪੁਰ ਵਿੱਚ ਇੱਕ ਪਿੰਡ ਹੈ. ਇਸ ਦੀ ਵਸੋਂ ਦੇ ਨਾਲ ਹੀ ਉੱਤਰ ਵੱਲ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਇੱਥੇ ਇੱਕ ਵਣਜਾਰੇ ਨੇ ੯. ਮਨਸੂਰੀ ਟਕੇ ਗੁਰੂ ਜੀ ਦੀ ਭੇਂਟ ਕੀਤੇ, ਤਾਂ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਤਾਂ ਨੌ ਲੱਖ ਮੋਹਰ ਦੇ ਤੁੱਲ ਹਨ, ਤਦ ਤੋਂ ਇਸ ਥਾਂ ਦਾ ਨਾਮ ਨੌਲੱਖਾ ਪੈਗਿਆ, ਅਰ ਫੇਰ ਜੋ ਇਸ ਪਾਸ ਪਿੰਡ ਵਸਿਆ ਉਸ ਦੀ ਭੀ ਇਹ ਸੰਗ੍ਯਾ ਹੋਈ. ਨਿੱਕਾਜਿਹਾ ਮੰਜੀਸਾਹਿਬ ਹੈ, ਪਾਸ ਕੁਝ ਰਿਹਾਇਸ਼ੀ ਮਕਾਨ ਹਨ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਨਿਤ੍ਯ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ੧੦੦ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਰੇਲਵੇ ਸਟੇਸ਼ਨ ਸਾਧੂਗੜ੍ਹ ਤੋਂ ਸੱਤ ਮੀਲ ਪੱਛਮ ਕੱਚਾ ਰਸਤਾ ਹੈ.
ماخذ: انسائیکلوپیڈیا