تعریف
ਜਿਲਾ ਰਾਵਲਪਿੰਡੀ, ਤਸੀਲ ਗੁੱਜਰਖਾਨ, ਥਾਣਾ ਜਾਤਲੀ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਦੌਲਤਾਲਾ ਤੋਂ ਛੀ ਮੀਲ ਦੱਖਣ ਪੱਛਮ ਹੈ. ਇਸ ਪਿੰਡ ਵਿੱਚ ਸ਼੍ਰੀਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਭਾਈ ਹਰਬੰਸ ਜੀ ਤਪਾ ਗੁਰੂ ਜੀ ਦੇ ਸਿੱਖ ਸਨ. ਉਨ੍ਹਾਂ ਦਾ ਪ੍ਰੇਮ ਦੇਖਕੇ ਕਸ਼ਮੀਰ ਤੋਂ ਪੰਜਾਬ ਨੂੰ ਆਉਂਦੇ ਸਤਿਗੁਰੂ ਵਿਰਾਜੇ ਹਨ. ਇਹ ਗੁਰਦ੍ਵਾਰਾ ਪਹਿਲਾਂ ਤਪਾ ਹਰਬੰਸ ਜੀ ਦੇ ਨਾਮ ਤੇ ਪ੍ਰਸਿੱਧ ਸੀ. ਪਰ ਹੁਣ ਗੁਰੂ ਜੀ ਦਾ ਗੁਰਦ੍ਵਾਰਾ ਮਸ਼ਹੂਰ ਹੋ ਗਿਆ ਹੈ. ਦਾਲਾਨ ਬਹੁਤ ਸੁੰਦਰ ਬਣਿਆ ਹੋਇਆ ਹੈ, ਜਿੱਥੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.
ماخذ: انسائیکلوپیڈیا