ਨੰਦਚੰਦ
nanthachantha/nandhachandha

تعریف

ਡਰੋਲੀ ਨਿਵਾਸੀ ਉਮਰਸ਼ਾਹ ਦਾ ਪੋਤਾ, ਜੋ ਡਰੋਲੀ ਦੇ ਇਲਾਕੇ ਦਾ ਮਸੰਦ ਸੀ. ਗੁਰੂ ਗੋਬਿੰਦਸਿੰਘ ਸਾਹਿਬ ਨੇ ਇਸ ਨੂੰ ਆਪਣਾ ਦੀਵਾਨ ਅਤੇ ਸੈਨਾਨੀ ਥਾਪਿਆ. ਇਸ ਨੇ ਭੰਗਾਣੀ ਦੇ ਯੁੱਧ ਵਿੱਚ ਵਡੀ ਵੀਰਤਾ ਦਿਖਾਈ, ਜਿਸ ਦਾ ਜ਼ਿਕਰ ਵਿਚਿਤ੍ਰ ਨਾਟਕ ਦੇ ੮. ਵੇਂ ਅਧ੍ਯਾਯ ਵਿੱਚ ਹੈ, ਯਥਾ- "ਤਹਾਂ ਨੰਦਚੰਦੰ ਕਿਯੋ ਕੋਪ ਭਾਰੋ। ਲਗਾਈ ਬੱਰਛੀ ਕ੍ਰਿਪਾਣੰ ਸਁਭਾਰੋ। ਤੁਟੀ ਤੇਗ ਤ੍ਰਿੱਖੀ ਕਢੇ ਜੰਮਦੱਢੰ। ਹਠੀ ਰਾਖਿਯੰ ਲੱਜ ਬੰਸੰ ਸਨੱਢੰ."#ਇੱਕ ਵੇਰ ਉਦਾਸੀ ਸਾਧੂ ਗ੍ਰੰਥਸਾਹਿਬ ਲਿਖਕੇ ਕਲਗੀਧਰ ਦੇ ਦਸ੍ਤਖ਼ਤ ਲਈ ਆਨੰਦਪੁਰ ਲਿਆਏ.¹ ਨੰਦਚੰਦ ਨੇ ਇਹ ਕਾਪੀ ਘਰ ਰੱਖਲਈ ਅਰ ਉਦਾਸੀਆਂ ਨੂੰ ਵਾਪਿਸ ਦੇਣੋਂ ਇਨਕਾਰ ਕੀਤਾ. ਜਦ ਸਾਧਾਂ ਨੇ ਦਸ਼ਮੇਸ਼ ਪਾਸ ਸ਼ਕਾਇਤ ਕੀਤੀ, ਤਦ ਨੰਦਚੰਦ ਡਰਦਾ ਮਾਰਿਆ ਆਨੰਦਪੁਰੋਂ ਚੋਰੀ ਨੱਠਕੇ ਧੀਰਮੱਲ ਪਾਸ ਕਰਤਾਰਪੁਰ ਚਲਾਗਿਆ. ਉਸ ਨੇ ਦਸ਼ਮੇਸ਼ ਦਾ ਜਾਸੂਸ ਸਮਝਕੇ ਮਰਵਾਦਿੱਤਾ. ਨੰਦਚੰਦ ਦਾ ਸਸਕਾਰ ਕਾਲੇਸੰਙਾ ਹੋਇਆ.#ਉਦਾਸੀਆਂ ਤੋਂ ਖੋਹੀਹੋਈ ਗ੍ਰੰਥਸਾਹਿਬ ਜੀ ਦੀ ਬੀੜ ਹੁਣ ਡਰੋਲੀ ਵਿੱਚ ਹੈ.
ماخذ: انسائیکلوپیڈیا