تعریف
ਸੰ. ਵਿ- ਆਨੰਦ ਦਾਇਕ. "ਨੰਦਨ ਜਗ ਬਾਨੀ ਪਗ ਬੰਦਨ." (ਨਾਪ੍ਰ) ੨. ਸੰਗ੍ਯਾ- ਪੁਤ੍ਰ. ਬੇਟਾ. "ਨੰਦਣ ਫੇਰੁ ਸੁਛੰਦ ਬਲੰਦ." (ਗੁਪ੍ਰਸੂ) ੩. ਇੰਦ੍ਰ ਦਾ ਬਾਗ਼ ਦੇਖੋ, ਦੇਵੋਦ੍ਯਾਨ। ੪. ਮੇਘ. ਬੱਦਲ। ੫. ਕੇਸਰ। ੬. ਚੰਦਨ। ੭. ਇੰਗਲੈਂਡ ਦੇ ਪ੍ਰਧਾਨ ਸ਼ਹਿਰ ਲੰਡਨ (London) ਨੂੰ ਅਨੇਕ ਪੰਜਾਬੀ ਨੰਦਨ ਆਖਦੇ ਹਨ.
ماخذ: انسائیکلوپیڈیا