ਨੰਦਾ
nanthaa/nandhā

تعریف

ਸੰ. नन्दा. ਸੰਗ੍ਯਾ- ਨਣਦ. ਪਤੀ ਦੀ ਭੈਣ। ੨. ਏਕਮ, ਛਠ ਅਤੇ ਏਕਾਦਸ਼ੀ ਤਿਥਿ। ੩. ਦੁਰਗਾ. "ਕਰ ਨੰਦਾ ਖੜਗ ਉਠਾਇਕੈ. (ਚੁੰਡੀ ੩) ਦੇਖੋ, ਨਿੰਦਾ ੨। ੪. ਯੂ. ਪੀ. ਦੇ ਅਲਮੋਰਾ ਜਿਲੇ ਵਿੱਚ ਇੱਕ ਪਹਾੜ ਦੀ ਚੋਟੀ, ਜਿਸ ਦੀ ਉਚਾਈ ੨੫੬੬੧ ਫੁਟ ਹੈ. ਇਸ ਪੁਰ ਨੰਦਾ (ਦੁਰਗਾ) ਦਾ ਅਸਥਾਨ ਹੋਣ ਕਰਕੇ ਇਹ ਨਾਮ ਹੋਗਿਆ ਹੈ। ੫. ਸੁਦਨਾ ਜਾਤਿ ਦਾ ਗੁਰੂ ਅਮਰਦੇਵ ਜੀ ਦਾ ਸਿੱਖ। ੬. ਸੰਘੇੜਾ ਜਾਤਿ ਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ. ਇਹ ਅਮ੍ਰਿਤਸਰ ਦੇ ਜੰਗ ਵਿੱਚ ਮਿਰਜ਼ਾਬੇਗ ਸਰਦਾਰ ਨੂੰ ਮਾਰਕੇ ਸ਼ਹੀਦ ਹੋਇਆ। ੭. ਦੇਖੋ, ਸ੍ਵਾਮੀ ਦਾਸ। ੮. ਦੇਖੋ, ਬਰਵਾ.
ماخذ: انسائیکلوپیڈیا