ਪਤੰਜਲਿ
patanjali/patanjali

تعریف

ਸੰ. पतञ्जलि ਯੋਗਸੂਤ੍ਰ (ਪਾਤੰਜਲ ਦਰਸ਼ਨ) ਦਾ ਕਰਤਾ ਇੱਕ ਰਿਖੀ, ਜੋ ਪਤੰਜਲ ਦੀ ਕੁਲ ਵਿੱਚ ਹੋਇਆ। ੨. ਇੱਕ ਪ੍ਰਸਿੱਧ ਮੁਨਿ. ਜਿਸ ਨੇ ਵਿਆਕਰਨ ਦੇ ਪਾਣਿਨੀਯ ਸੂਤ੍ਰਾਂ ਪੁਰ ਮਹਾਭਾਸ਼੍ਯ ਲਿਖਿਆ ਹੈ, ਇਸ ਦਾ ਜਨਮ ਗੋਣਿਕਾ ਦੇ ਉਦਰ ਤੋਂ ਗੋਨਰਦ (ਗੋਂਡਾ) ਵਿੱਚ ਹੋਇਆ. ਪੰਤਜਲਿ ਦਾ ਸਮਾਂ ਸਨ ਈਸਵੀ ਤੋਂ ੧੫੦ ਵਰ੍ਹੇ ਪਹਿਲਾਂ ਅਨੁਮਾਨ ਕੀਤਾ ਗਿਆ ਹੈ. ਸੰਸਕ੍ਰਿਤ ਦੇ ਕਈ ਕਵੀਆਂ ਨੇ ਇਹ ਲਿਖਿਆ ਹੈ ਕਿ ਪਤੰਜਲਿ ਪਾਣਿਨੀ ਦੀ ਅੰਜਲਿ (ਉਂਜਲ) ਵਿੱਚ ਛੋਟੇ ਸੱਪ ਦੇ ਆਕਾਰ ਆਸਮਾਨੋਂ ਪਤਨ ਹੋਇਆ, ਇਸ ਕਾਰਣ ਨਾਮ ਪਤੰਜਲਿ ਰੱਖਿਆ ਗਿਆ ਅਰ ਇਹ ਸ਼ੇਸਨਾਗ ਦਾ ਅਵਤਾਰ ਸੀ.
ماخذ: انسائیکلوپیڈیا