تعریف
ਸੰ. पदच्छेद, ਅਥਵਾ ਪਦਵਿੱਛੇਦ. ਸੰਗ੍ਯਾ ਕਿਸੇ ਵਾਕ੍ਯ ਦੇ ਸੰਧਿ ਅਤੇ ਸਮਾਸ ਵਾਲੇ ਪਦਾਂ ਨੂੰ ਅਰਥ ਸਪਸ੍ਟ ਕਰਨ ਲਈ ਜੁਦਾ ਕਰਨ ਦੀ ਕ੍ਰਿਯਾ. Parsing। ੨. ਪਦਾਂ ਨੂੰ ਨਿਖੇੜਕੇ ਲਿਖਣਾ, ਜਿਸ ਤੋਂ ਪਾਠਕ ਨੂੰ ਅਰਥ ਸਮਝਣ ਵਿੱਚ ਆਸਾਨੀ ਹੋਵੇ. ਪਦਵੰਡ. ਪੁਰਾਣੇ ਜ਼ਮਾਨੇ ਤੁਕ ਨੂੰ ਮਿਲਾਕੇ ਲਿਖਣ ਦਾ ਪ੍ਰਚਾਰ ਸੀ, ਜਿਸ ਦੇ ਦੋ ਕਾਰਣ ਸਨ- ਇੱਕ ਤਾਂ ਕਾਗਜ ਦੁਰਲਭ ਹੁੰਦਾ, ਦੂਜੇ ਲੋਕਾਂ ਨੂੰ ਵਿਦ੍ਯਾ ਦਾ ਪੂਰਣ ਅਭ੍ਯਾਸ ਸੀ. ਗ੍ਰੰਥ ਦਾ ਪਾਠ ਪੁਸ੍ਤਕ ਤੋਂ ਇਉਂ ਪੜ੍ਹਦੇ, ਜਿਵੇਂ ਕੰਠਾਗ੍ਰ ਪਾਠ ਹੋਵੇ. ਇਸ ਸਮੇਂ ਬਿਨਾ ਪਦਛੇਦ ਕੀਤੇ ਗ੍ਰੰਥ ਲਿਖਣਾ ਅਥਵਾ ਛਾਪਣਾ ਯੋਗ੍ਯ ਨਹੀਂ. ਕਿਉਂਕਿ ਥੋੜੇ ਅਭ੍ਯਾਸ ਵਾਲਾ ਅਰਥ ਦਾ ਅਨਰਥ ਕਰ ਦਿੰਦਾ ਹੈ. ਯਥਾ:-#"ਜਿਥੈਡਿਠਾਮਿਰਤਕੋਇਲਬਹਿਠੀਆਇ."#"ਗੁਰਮੁਖਿਹੋਇਤਪਾਈਐ."#"ਬੰਦੇਸੇਜਿਪਵਹਿਵਿਚਿਬੰਦੀ."#"ਨਾਮਵਿਹੂਣੇਕਿਆਗਣੀਜਿਨੁਹਰਿਗੁਰਦਰਸਨਹੋਇ." ਆਦਿ.#ਇਨ੍ਹਾਂ ਤੁਕਾਂ ਵਿੱਚ ਪਦਛੇਦ ਬਿਨਾ "ਕੋਇਲ"#"ਤਪਾਈਐ" "ਸੇਜਿ" "ਦਰਸਨ" ਪਾਠ ਪੜ੍ਹਿਆ ਜਾ ਸਕਦਾ ਹੈ.
ماخذ: انسائیکلوپیڈیا