ਪਯਾਰ
payaara/pēāra

تعریف

ਸੰਗ੍ਯਾ- ਪਾਤਾਲ. "ਜਾਨ ਪਯਾਰ ਗਯੋ ਤੁਰੰਗਮ." (ਪ੍ਰਿਥੁਰਾਜ) ੨. ਧਾਨਾ ਦਾ ਪਰਾਲ। ੩. ਪਿਆਰ. ਪ੍ਰੀਤਿ. ਸਨੇਹ। ੪. ਇੱਕ ਛੰਦ. ਇਹ ਆਨੰਦ ਛੰਦ ਦਾ ਦੂਜਾ ਭੇਦ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੧੪. ਅੱਖਰ, ਪਹਿਲਾ ਵਿਸ਼੍ਰਾਮ ਅੱਠ ਪੁਰ, ਦੂਜਾ ਛੀ ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਭੀਮਚੰਦ ਕਹੀ ਅਬ, ਸੁਨਿਯੇ ਜਨਾਬ,#ਨਾਕਿਸ ਅਕਲ ਕਹੋਂ, ਏਕ ਨੀਤਿ ਫਾਬ,#ਦੂਰ ਦੂਰ ਡੇਰ ਡਾਰ, ਘਾਟ ਬਾਟ ਰੋਕ,#ਠਹਿਰਿਯੇ ਛੋਰ ਸਬ, ਜੀਅਹੂੰ ਕੋ ਸ਼ੋਕ.#(ਗੁਰੁਪਦਪ੍ਰੇਮ ਪ੍ਰਕਾਸ਼)
ماخذ: انسائیکلوپیڈیا