ਪਰਥਾਇ
parathaai/paradhāi

تعریف

ਸੰਗ੍ਯਾ- ਪਰ- ਸ੍‍ਥਾਨ. ਪਰਲੋਕ. "ਕਿਉ ਰਹੀਐ ਚਲਣਾ ਪਰਥਾਇ." (ਮਾਰੂ ਸੋਲਹੇ ਮਃ ੧) "ਲਾਹਾ ਲੈ ਪਰਥਾਇ." (ਓਅੰਕਾਰ) ੨. ਸੰ. ਪ੍ਰਥਾ. ਰੀਤਿ. ਰਸਮ. "ਜਜਿ ਕਾਜਿ ਪਰਥਾਇ ਸੁਹਾਈ." (ਆਸਾ ਮਃ ੫) ੩. ਨਿਯਮ, ਪ੍ਰਥਾ. "ਮਹਾਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ." (ਸੂਹੀ ਅਃ ਮਃ੩) ਬਚਨ ਕਿਸੇ ਨਿਯਮ ਨੂੰ ਲੈ ਕੇ ਹੁੰਦਾ ਹੈ.
ماخذ: انسائیکلوپیڈیا