ਪਰਪਾ
parapaa/parapā

تعریف

ਪਰਪ (ਘਰਾਂ) ਦੀਆਂ ਪੰਕਤੀਆਂ (ਕਤਾਰਾਂ) ਹਨ ਜਿਸ ਵਿੱਚ, ਬਾਜਾਰ. ਗਲੀ. ਕੂਚਾ. "ਪਰਪਾ ਚਲੀ ਪ੍ਰਕਾਸ ਛਬੀਲਾ." (ਨਾਪ੍ਰ) ਇਸਤ੍ਰੀਆਂ, ਜਿਨ੍ਹਾਂ ਦਾ ਸ਼ੋਭਾ ਵਾਲਾ ਪ੍ਰਕਾਸ਼ ਹੈ, ਗਲੀਆਂ ਵਿੱਚ ਚੱਲੀਆਂ. ਦੇਖੋ, ਪਰਿਪਾਂਚਲੀ। ੨. ਪਾਪੜ (ਪਰ੍‍ਪਟ) ਲਈ ਭੀ ਪਰਪਾ ਸ਼ਬਦ ਆਇਆ ਹੈ. "ਮੋਦਕ ਸਸਕੁਲਿ ਪਰਪਾ ਪੂਰੀ." (ਨਾਪ੍ਰ) ੩. ਦੇਖੋ, ਪ੍ਰਪਾ.
ماخذ: انسائیکلوپیڈیا