تعریف
ਦੇਖੋ, ਪਰਸ ਅਤੇ ਪਰਸਨਿ। ੨. ਸੰ. ਪਰਸ਼ੁ ਅਥਵਾ ਪਸ਼ੁ. ਸੰਗ੍ਯਾ- ਕੁਹਾੜਾ. ਕੁਠਾਰ. "ਪਰਸੁ ਅਡੋਲੰ ਹਥਨਾਲੰ." (ਰਾਮਾਵ) "ਤੁਮ ਪੱਟਿਸ ਪਾਸੀ ਪਰਸੁ ਪਰਮ ਸਿੱਧਿ ਕੀ ਖਾਨ." (ਸਨਾਮਾ) ੩. ਸੰ. ਪ੍ਰੇਯਸ੍. ਵਿ- ਬਹੁਤ ਪਿਆਰਾ. "ਨਾਮੁ ਪਰਸੁ ਜਿਨਿ ਪਾਇਓ." (ਸਵੈਯੇ ਮਃ ੨. ਕੇ) ੪. ਸ੍ਪਰ੍ਸ਼ਮਣਿ. ਪਾਰਸ ਪਾਰਸੁ ਭੇਟਿ ਪਰਸੁ ਕਰ੍ਯਉ." (ਸਵੈਯੇ ਮਃ ੪. ਕੇ) ਸਤਿਗੁਰੁ ਪਾਰਸ ਨੇ ਛੁਹਕੇ ਪਾਰਸ ਹੀ ਕਰ ਦਿੱਤਾ।
ماخذ: انسائیکلوپیڈیا