ਪਰੁ
paru/paru

تعریف

ਪੜ. ਪੈ "ਮਨ, ਸਰਨੀ ਪਰੁ ਠਾਕੁਰ ਪ੍ਰਭੁ ਤਾਂਕੈ." (ਸੁਖਮਨੀ) ੨. ਕ੍ਰਿ. ਵਿ- ਅਵਸ਼੍ਯ. ਜਰੂਰ. "ਜੋ ਪ੍ਰਭੂ ਕਹੈ ਸੋਈ ਪਰੁ ਕੀਜੈ." (ਸੂਹੀ ਛੰਤ ਮਃ ੪) ੩. ਬਿਨਾ ਸੰਸ਼ਯ. ਨਿਃ ਸੰਦੇਹ. "ਜਾਕਾ ਕਾਰਜ ਸੋਈ ਪਰੁ ਜਾਣੈ." (ਗਉ ਮਃ ੩) ੪. ਦੇਖੋ, ਪਰ. ਪਰੰਤੁ. ਲੇਕਿਨ. "ਪੜਹਿ ਮਨਮੁਖ, ਪਰੁ ਬਿਧਿ ਨਹੀ ਜਾਣੈ." (ਮਾਰੂ ਸੋਲਹੇ ਮਃ ੧) ੫. ਸੰ. ਪਰੁ. ਸੰਗ੍ਯਾ- ਪਰਵਤ. ਪਹਾੜ। ੬. ਸਮੁੰਦਰ। ੭. ਸ੍ਵਰਗ। ੮. ਗ੍ਰੰਥਿ. ਗੱਠ.
ماخذ: انسائیکلوپیڈیا